ਜਲੰਧਰ (ਬਿਊਰੋ) : ਗੀਤਕਾਰ ਤੋਂ ਗਾਇਕ ਬਣੇ ਜਾਨੀ ਬਹੁਤ ਜਲਦ 'ਜਾਨੀ ਵੇ ਜਾਨੀ' ਗੀਤ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਕੁਝ ਘੰਟੇ ਪਹਿਲਾਂ ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ 'ਜਾਨੀ ਵੇ ਜਾਨੀ' ਗੀਤ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''MOHHBAT DE KUCH AISE SACH JO SIRF MAIN DASUNGA🔥🔥🔥🔥🔥🔥#JAANIVEJAANI''।
ਦੱਸ ਦਈਏ ਕਿ 'ਜਾਨੀ ਵੇ ਜਾਨੀ' ਗੀਤ ਨੂੰ ਜਾਨੀ ਨੇ ਖੁਦ ਸ਼ਿੰਗਾਰਿਆ ਹੈ, ਜਿਸ ਦਾ ਮਿਊਜ਼ਿਕ ਸੁਖੀ ਮਿਊਜ਼ਿਕਲ ਡਾਕਟਰਜ਼ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਜਾਨੀ ਦੇ ਇਸ ਗੀਤ ਦੇ ਕੰਪੋਜ਼ਰ ਬੀ ਬਰਾਕ ਹਨ ਅਤੇ ਡਾਇਰੈਕਟਰ ਅਰਵਿੰਦਰ ਖਹਿਰਾ ਹਨ। ਇਸ ਗੀਤ ਨੂੰ ਜਾਨੀ ਦਾ ਸਾਥ ਅਫਸਾਨਾ ਖਾਨ ਦੇ ਰਹੀ ਹੈ। ਜਾਨੀ ਦੇ ਇਸ ਗੀਤ ਨੂੰ ਦੇਸੀ ਮੈਲੋਡੀਜ਼ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਜਾਨੀ 'ਸੋਚ', 'ਜੋਕਰ', 'ਇਕ ਸਾਲ','ਤਾਰਾ', 'ਸੁਪਨਾ', 'ਪਾਣੀ' ਅਤੇ 'ਯਾਰ ਮਚਲਬੀ' ਵਰਗੇ ਗੀਤਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰ ਚੁੱਕੇ ਹਨ। ਜਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਨਾਲ ਜੁੜੀ ਜਾਣਕਾਰੀ ਦਿੰਦੇ ਰਹਿੰਦੇ ਹਨ।