FacebookTwitterg+Mail

‘ਪਛਤਾਓਗੇ’ ਗੀਤ ਦੇ ਬੋਲਾਂ ਨੂੰ ਇਸ ਡਾਂਸਰ ਨੇ ਆਪਣੇ ਡਾਂਸ ਸਟੈੱਪਸ ਰਾਹੀਂ ਕੀਤਾ ਬਿਆਨ

jaani shares street dancer video on his song pachtaoge
05 September, 2019 09:05:45 AM

ਮੁੰਬਈ(ਬਿਊਰੋ)-  ‘ਜਾਨੀ ਵੇ’ ਐਲਬਮ ਦਾ ਪਹਿਲਾ ਗੀਤ ‘ਪਛਤਾਓਗੇ’ ਨੇ ਸੋਸ਼ਲ ਮੀਡੀਆ ’ਤੇ ਤਹਿਲਕਾ ਮਚਾਇਆ ਹੋਇਆ ਹੈ। ਅਰਿਜੀਤ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਜਿਸ ਦੇ ਚੱਲਦੇ ਲੋਕੀਂ ਆਪਣੇ-ਆਪਣੇ ਤਰੀਕਿਆਂ ਰਾਹੀਂ ਇਸ ਗੀਤ ਲਈ ਪਿਆਰ ਜ਼ਾਹਿਰ ਕਰ ਰਹੇ ਹਨ। ਇਸ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ। ਜਾਨੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਹੋਰ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ।


ਇਹ ਵੀਡੀਓ ਇਕ ਸਟ੍ਰੀਟ ਡਾਂਸਰ ਦੀ ਹੈ। ਇਸ ਡਾਂਸਰ ਨੇ ਜਾਨੀ ਵੱਲੋਂ ਲਿਖੇ ਤੇ ਅਰਿਜੀਤ ਵੱਲੋਂ ਗਾਏ ਗੀਤ ‘ਪਛਤਾਓਗੇ’ ਨੂੰ ਆਪਣੇ ਡਾਂਸ ਸਟੈੱਪਸ ਰਾਹੀਂ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਜਾਨੀ ਨੇ ਲਿਖਿਆ ਹੈ, ‘ਬਹੁਤ ਜ਼ਿਆਦਾ ਮਿਹਨਤ ! ਸੱਚੀ ਨੀਅਤ ਤੇ ਬਿਨ੍ਹਾਂ ਹੰਕਾਰ ਨਾਲ ਕੰਮ ਕਰੋਗੇ ਤਾਂ ਮੰਜ਼ਿਲ ਦਾ ਮਿਲਣਾ ਪੱਕਾ ! # ਪਛਤਾਓਗੇ ਗਲੀਆਂ ‘ਚ # ਹਰ ਥਾਂ! ਸਭ ਦਾ ਧੰਨਵਾਦ ਅਤੇ ਹਾਂ ਭਰਾ ਤੇਰੇ ਡਾਂਸ ਦਾ ਵੀ’।

 

‘ਪਛਤਾਓਗੇ’ ਗੀਤ ਦੀ ਵੀਡੀਓ ‘ਚ ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਨੇ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਗੀਤ ਦਾ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸੰਗੀਤਕਾਰ ਬੀ ਪਰਾਕ ਨੇ ਦਿੱਤਾ ਹੈ ਤੇ ਵੀਡੀਓ ਨੂੰ ਅਰਵਿੰਦਰ ਖਹਿਰਾ ਵੱਲੋਂ ਸ਼ਾਨਦਾਰ ਤਿਆਰ ਕੀਤੀ ਗਈ ਹੈ।

 


Tags: JaaniStreet DancerVideoPachtaogeInstagram

About The Author

manju bala

manju bala is content editor at Punjab Kesari