FacebookTwitterg+Mail

ਨੇਹਾ ਕੱਕੜ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ 'ਜਾਨੀ ਵੇ' ਐਲਬਮ ਦਾ ਦੂਜਾ ਗੀਤ

jaani ve album second song neha kakkar jaani coming soon
07 September, 2019 10:02:56 AM

ਜਲੰਧਰ (ਬਿਊਰੋ) — ਮਸ਼ਹੂਰ ਗੀਤਕਾਰ ਅਤੇ ਗਾਇਕ ਜਾਨੀ ਦੀ ਡੈਬਿਊ ਐਲਬਮ 'ਜਾਨੀ ਵੇ' ਦੇ ਪਹਿਲੇ ਗੀਤ 'ਪਛਤਾਓਗੇ' ਨੂੰ ਅਰਿਜੀਤ ਸਿੰਘ ਨੇ ਅਵਾਜ਼ ਦਿੱਤੀ ਸੀ, ਜਿਸ ਨੂੰ ਦੇਸ਼ ਭਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੇ ਹਰ ਪਾਸੇ ਚਰਚਾ ਖੱਟਣ 'ਚ ਸਫਲਤਾ ਹਾਸਲ ਕੀਤੀ ਹੈ। ਹੁਣ 'ਜਾਨੀ ਵੇ' ਐਲਬਮ ਦਾ ਅਗਲਾ ਗੀਤ ਬਹੁਤ ਜਲਦ ਨੇਹਾ ਕੱਕੜ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਜਾਨੀ ਨੇ ਸ਼ੋਸ਼ਲ ਮੀਡੀਆ 'ਤੇ ਨੇਹਾ ਕੱਕੜ ਨਾਲ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ।

Punjabi Bollywood Tadka
ਜਾਨੀ ਨੇ ਲਿਖਿਆ ਹੈ ''ਇਸ ਸਾਲ 2 ਗੀਤ ਆ ਰਹੇ ਹਨ ਮੈਲੋੜੀ ਕੁਈਨ ਨੇਹਾ ਕੱਕੜ ਨਾਲ। 'ਜਾਨੀ ਵੇ' ਐਲਬਮ ਦਾ ਦੂਜਾ ਗੀਤ ਅਤੇ ਇਕ ਬੀਟ ਸੌਂਗ। ਇਸ ਨੂੰ ਲੈ ਕੇ ਮੈਂ ਬਹੁਤ ਉਤਸੁਕ ਹਾਂ।”ਅੱਗੇ ਜਾਨੀ ਨੇ ਦੋ ਸ਼ਬਦਾਂ ਨੂੰ ਟੈਗ ਕੀਤਾ ਹੈ ਜਿਸ ਤੋਂ ਲੱਗਦਾ ਹੈ ਕਿ ਇਹ ਉਨ੍ਹਾਂ ਦੋਨਾਂ ਗੀਤਾਂ ਦੇ ਨਾਂ ਹਨ, ਪਹਿਲਾ ਹੈ 'ਪਾਜ਼ਿਟਿਵ' ਦੂਜਾ ਹੈ 'ਰੈੱਡ ਰੈੱਡ'। ਹੁਣ ਦੇਖਣਾ ਹੋਵੇਗਾ ਹੁਣ ਕਿਹੜਾ ਗੀਤ ਐਲਬਮ ਦੀ ਸ਼ਾਨ ਬਣਦਾ ਹੈ।


ਦੱਸਣਯੋਗ ਹੈ ਕਿ ਨੇਹਾ ਕੱਕੜ ਤੋਂ ਇਲਾਵਾ 'ਜਾਨੀ ਵੇ' ਐਲਬਮ 'ਚ ਐਮੀ ਵਿਰਕ, ਤੁਲਸੀ ਕੁਮਾਰ, ਬੀ ਪਰਾਕ ਅਤੇ ਟੋਨੀ ਕੱਕੜ ਦੀ ਅਵਾਜ਼ 'ਚ ਆਉਣ ਵਾਲੇ ਸਮੇਂ 'ਚ ਗੀਤ ਰਿਲੀਜ਼ ਹੋਣਗੇ, ਜਿੰਨ੍ਹਾਂ ਨੂੰ ਜਾਨੀ ਨੇ ਹੀ ਲਿਖਿਆ ਹੈ।


Tags: Jaani VeAlbum Second SongNeha KakkarJaaniPunjabi Singer

Edited By

Sunita

Sunita is News Editor at Jagbani.