FacebookTwitterg+Mail

ਜਾਨੀ ਦੇ ਨਵੇਂ ਗੀਤ ‘ਯਾਦ ਪਿਆ ਕੀ ਆਨੇ ਲਗੀ’ ਦਾ ਪੋਸਟਰ ਆਇਆ ਸਾਹਮਣੇ

jaanis next song yaad piya ki aane lagi sung by neha kakkar
14 November, 2019 04:49:57 PM

ਜਲੰਧਰ(ਬਿਊਰੋ)- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗੀਤਾਂ ਨੂੰ ਵੱਖਰੇ ਹੀ ਮੁਕਾਮ ‘ਚ ਪਹੁੰਚਾਉਣ ‘ਚ ਜਾਨੀ ਤੇ ਬੀ ਪਰਾਕ ਦੀ ਜੋੜੀ ਦਾ ਖਾਸ ਰੋਲ ਹੈ। ਹਾਲ ਹੀ ‘ਚ ਜਾਨੀ ਦਾ ਲਿਖਿਆ ਹੋਇਆ ਤੇ ਬੀ ਪਰਾਕ ਦੀ ਆਵਾਜ਼ ‘ਚ ਆਇਆ ਗੀਤ ‘ਫਿਲਹਾਲ’ ਦਾ ਨਸ਼ਾ ਇੰਡੀਅਨਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਗੀਤ ਦੇ ਰਾਹੀਂ ਪਹਿਲੀ ਵਾਰ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਹਨ।


ਇਸ ਦੌਰਾਨ ਜਾਨੀ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ। ‘ਯਾਦ ਪਿਆ ਕੀ ਆਨੇ ਲਗੀ’ ਟਾਈਟਲ ਹੇਠ ਬਣੇ, ਇਸ ਗੀਤ ਦੇ ਬੋਲ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਹਨ ਤੇ ਆਪਣੀ ਮਿੱਠੀ ਆਵਾਜ਼ ‘ਚ ਗਾਉਂਦੇ ਹੋਏ ਨਜ਼ਰ ਆਉਣਗੇ ਸੁਰਾਂ ਦੀ ਮਲਿਕਾ ਨੇਹਾ ਕੱਕੜ। ਇਸ ਗੀਤ ਦਾ ਸ਼ਾਨਦਾਰ ਮਿਊਜ਼ਿਕ ਤਾਨਿਸ਼ਕ ਬਾਗਚੀ ਨੇ ਦਿੱਤਾ ਹੈ।


ਖੂਬਸੂਰਤ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦਾ ਵੀਡੀਓ ਰਾਧਿਕਾ ਰਾਓ ਤੇ ਵਿਨੈ ਸਪਰੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ 16 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।


Tags: JaaniSongYaad Piya Ki Aane LagiNeha KakkarPoster

About The Author

manju bala

manju bala is content editor at Punjab Kesari