ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਫਿਲਮ ਇਕ ਲਵ ਸਟੋਰੀ ਫਿਲਮ ਹੋਵੇਗੀ। ਫਿਲਮ 'ਚ ਅਨੁਸ਼ਕਾ ਦਾ ਨਾਂ ਸੇਜਲ ਹੈ ਜਦਕਿ ਸ਼ਾਹਰੁਖ ਖਾਨ ਪੰਜਾਬੀ ਲੜਕੇ ਹਰਿੰਦਰ ਉੂਫ ਹੈਰੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਸ਼ਾਹਰੁਖ ਇਕ ਟੂਰਿਸਟ ਗਾਇਡ ਦੀ ਭੂਮਿਕਾ 'ਚ ਹੈ। ਫਿਲਮ ਦੀ ਕਹਾਣੀ ਉਸ ਸਮੇਂ ਦਿਲਚਸਪ ਹੋ ਜਾਂਦੀ ਹੈ ਜਦੋਂ ਹੈਰੀ ਸੇਜਲ ਦੀ ਇੰਗੇਜਮੇਂਟ ਰਿੰਗ ਨੂੰ ਲੱਭਣ ਲਈ ਉਨ੍ਹਾਂ ਨਾਲ ਜਾਂਦੇ ਹਨ। ਇਸ ਦੌਰਾਨ ਸੇਜਲ ਨੂੰ ਹੈਰੀ ਦਾ ਸਾਥ ਕਾਫੀ ਪਸੰਦ ਆਉਂਦਾ ਹੈ। ਤੁਹਾਨੂੰ ਇਹ ਦੱਸ ਦੇਈਏ ਅਨੁਸ਼ਕਾ ਅਤੇ ਸ਼ਾਹਰੁਖ ਤੀਜੀ ਵਾਰ ਇਕੱਠੇ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਦੋਵੇਂ 'ਰੱਬ ਨੇ ਬਣਾ ਦੀ ਜੋੜੀ', 'ਜਬ ਤਕ ਹੈ ਜਾਨ' ਵਰਗੀਆਂ ਫਿਲਮਾਂ 'ਚ ਕੰਮ ਇਕੱਠੇ ਕੰਮ ਕਰ ਚੁੱਕੇ ਹਨ। ਨਿਰਦੇਸ਼ਕ ਇਮਤਿਆਜ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬ ਹੈਰੀ ਮੈੱਟ ਸੇਜਲ' 4 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।