ਮੁੰਬਈ— ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬ ਹੈਰੀ ਮੈੱਟ ਸੇਜਲ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
ਕਹਾਣੀ
ਸ਼ਾਹਰੁਖ-ਅਨੁਸ਼ਕਾ ਸਟਾਰਰ ਫਿਲਮ 'ਜਬ ਹੈਰੀ ਮੈੱਟ ਸੇਜਲ' ਇਕ ਰੋਮਾਂਟਿਕ ਫਿਲਮ ਹੈ। ਪੰਜਾਬ ਤੋਂ ਗਾਇਕ ਬਣਨ ਦਾ ਸੁਪਨਾ ਲੈ ਕੇ ਹਰਿੰਦਰ ਸਿਘ ਉਫ ਹੈਰੀ (ਸ਼ਾਹਰੁਖ ਖਾਨ) ਕੇਨੇਡਾ ਆਏ ਸਨ। ਇਹ ਸੁਪਣਾ ਟੂੱਟਦਾ ਹੈ ਅਤੇ ਉਹ ਟੂਰ ਗਾਇਡ ਬਣ ਜਾਂਦੇ ਹਨ। ਉੱਥੇ ਹੀ ਸੇਜਲ (ਅਨੁਸ਼ਕਾ ਸ਼ਰਮਾ) ਆਪਣੇ ਪਰਿਵਾਰ ਨਾਲ ਘੁੰਮਣ ਆਉਂਦੀ ਹੈ। ਉਨ੍ਹਾਂ ਦਾ ਟੂਰ ਗਾਇਡ ਹੈਰੀ ਹੈ। ਉੱਥੇ ਹੀ ਸੇਜਲ ਦੀ ਸਗਾਈ ਆਪਣੇ ਪ੍ਰੇਮੀ ਰੁਪੇਨ ਨਾਲ ਹੁੰਦੀ ਹੈ। ਵਾਪਸ ਜਾਣ 'ਤੇ ਸੇਜਲ ਨੂੰ ਪਤਾ ਲਗਦਾ ਹੈ ਕਿ ਉਸਦੀ ਸਗਾਈ ਦੀ ਅੰਗੂਠੀ ਗੁਆਚ ਜਾਂਦੀ ਹੈ ਤਾਂ ਉਹ ਵਾਪਸ ਨਹੀਂ ਆਉਂਦੀ ਅਤੇ ਹੈਰੀ ਨਾਲ ਉਸ ਜਗ੍ਹਾ 'ਤੇ ਵਾਪਸ ਜਾਂਦੀ ਹੈ ਜਿੱਥੇ ਉਸਦੀ ਅੰਗੂਠੀ ਗੁਆਚੀ ਹੁੰਦੀ ਹੈ। ਇਸ ਸਫਰ 'ਚ ਹੀ ਪੂਰੀ ਫਿਲਮ ਬੀਤ ਜਾਂਦੀ ਹੈ। ਇਸ ਸਫਰ ਦੌਰਾਨ ਦੋਵੇਂ ਇਕ ਦੂਜੇ ਦੇ ਕਾਫੀ ਕਰੀਬ ਆ ਜਾਂਦੇ ਹਨ। ਫਿਲਮ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਕਾਫੀ ਜ਼ਬਰਦਸਤ ਸੀ। ਇਸ ਤੋਂ ਇਲਾਵਾ ਬਾਕੀ ਦੀ ਕਹਾਣੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗੀ।
ਮਿਊਜ਼ਿਕ
ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਰਾਧਾ ਰਾਧਾ', 'ਸਫਰ', 'ਹਵਾਏ' ਵਰਗੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਕਾਫੀ ਚੰਗਾ ਬਿਜ਼ਨੈਸ ਕਰੇਗੀ।