FacebookTwitterg+Mail

ਫਿਰ ਬਦਲੀ 'ਜਬਰੀਆ ਜੋੜੀ' ਦੀ ਰਿਲੀਜ਼ਿੰਗ ਡੇਟ, ਹੁਣ ਇਸ ਦਿਨ ਹੋਵੇਗੀ ਰਿਲੀਜ਼

jabariya jodi
31 July, 2019 09:46:18 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਸਿਧਾਰਥ ਮਲਹੋਤਰਾ ਦੀ ਫਿਲਮ 'ਜਬਰੀਆ ਜੋੜੀ' ਦੀ ਰਿਲੀਜ਼ ਡੇਟ ਇਕ ਵਾਰ ਫਿਰ ਬਦਲ ਦਿੱਤੀ ਗਈ ਹੈ। ਹੁਣ ਫਿਲਮ 9 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਕ੍ਰਿਟਿਕ ਤਰਣ ਆਦਰਸ਼ ਨੇ 'ਜਬਰੀਆ ਜੋੜੀ' ਦਾ ਇਕ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਨਵੀਂ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ। ਇਸ ਨਵੇਂ ਪੋਸਟਰ 'ਚ ਸਿਧਾਰਥ ਅਤੇ ਪਰਿਣੀਤੀ ਇਕ ਪੀਲੀ ਰੰਗ ਦੀ ਜੀਪ 'ਤੇ ਬੈਠੇ ਹਨ, ਜਿਨ੍ਹਾਂ ਪਿੱਛੇ ਕਾਫੀ ਲੋਕ ਨਜ਼ਰ ਆ ਰਹੇ ਹਨ। ਉਨ੍ਹਾਂ ਲੋਕਾਂ 'ਚੋਂ ਕੁਝ ਨੇ ਹੱਥਾਂ 'ਚ ਹਥਿਆਰ ਫੜ੍ਹੇ ਹਨ ਤਾਂ ਕੁਝ ਲਾੜੇ ਹਨ।


ਦੋਵੇਂ ਐਕਟਰ ਕੈਮਰੇ ਸਾਹਮਣੇ ਪੋਜ ਦੇ ਰਹੇ ਹਨ। ਦੱਸ ਦੇਈਏ ਕਿ ਇਹ ਤੀਜੀ ਵਾਰ ਹੈ, ਜਦੋਂ ਫਿਲਮ ਦੀ ਰਿਲੀਜ਼ ਡੇਟ ਨੂੰ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਫਿਲਮ 17 ਮਈ ਨੂੰ ਰਿਲੀਜ਼ ਹੋਣੀ ਸੀ ਪਰ ਫਿਰ ਅਜੇ ਦੇਵਗਨ ਦੀ 'ਦੇ ਦੇ ਪਿਆਰ ਦੇ' ਕਾਰਨ ਇਸ ਦੀ ਰਿਲੀਜ਼ ਡੇਟ ਨੂੰ 12 ਜੁਲਾਈ ਕੀਤਾ ਗਿਆ। ਸਟੋਰੀ ਬਾਰੇ ਗੱਲ ਕਰੀਏ ਤਾਂ ਇਹ ਇਕ ਐਕਸ਼ਨ, ਰੋਮਾਂਟਿਕ, ਕਾਮੇਡੀ ਫਿਲਮ ਹੋਵੇਗੀ। ਇਹ ਫਿਲਮ ਬਿਹਾਰ 'ਚ ਹੋਣ ਵਾਲੇ ਪਕੜਵਾ ਵਿਆਹ 'ਤੇ ਆਧਾਰਿਤ ਹੈ। ਜਿਸ ਦੀ ਕਹਾਣੀ ਮਜ਼ਾਕੀਆਂ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ।


Tags: Jabariya JodiParineeti ChopraSidharth Malhotra Prashant SinghBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari