FacebookTwitterg+Mail

ਸਿਧਾਰਥ-ਪਰਿਣੀਤੀ ਦੀ ਫਿਲਮ 'ਜਬਰੀਆ ਜੋੜੀ' ਦਾ ਫਰਸਟ ਲੁੱਕ ਰਿਲੀਜ਼

jabariya jodi
20 August, 2018 03:19:48 PM

ਮੁੰਬਈ (ਬਿਊਰੋ)— 'ਹਸੀ ਤੋਂ ਫਸੀ' ਤੋਂ ਬਾਅਦ ਇਕ ਵਾਰ ਫਿਰ ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਇਹ ਆਨਸਕ੍ਰੀਨ ਕਪਲ ਇਕ ਵਾਰ ਫਿਰ ਏਕਤਾ ਕਪੂਰ ਦੇ ਪ੍ਰੋਡਕਸ਼ਨ ਹੇਠ ਬਣਨ ਜਾ ਰਹੀ ਫਿਲਮ 'ਜਬਰੀਆ ਜੋੜੀ' 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਸ਼ੂਟਿੰਗ ਉਤਰ ਪ੍ਰਦੇਸ਼ ਦੇ ਲਖਨਓ 'ਚ ਚੱਲ ਰਹੀ ਹੈ। ਹਾਲ ਹੀ 'ਚ ਮੇਕਰਜ਼ ਵਲੋਂ ਫਿਲਮ ਦਾ ਫਰਸਟ ਲੁੱਕ ਸ਼ੇਅਰ ਕੀਤਾ ਗਿਆ। ਇਸ ਫਿਲਮ ਨੂੰ ਪਹਿਲਾਂ 'ਸ਼ਾਰਟਗਨ ਸ਼ਾਦੀ' ਦੇ ਨਾਂ ਨਾਲ ਬਣਾਇਆ ਜਾ ਰਿਹਾ ਸੀ ਪਰ ਬਾਅਦ 'ਚ ਫਿਲਮ ਦੇ ਨਾਂ 'ਚ ਬਦਲਾਅ ਕਰਦੇ ਹੋਏ ਇਸ ਦਾ ਨਾਂ 'ਜਬਰੀਆ ਜੋੜੀ' ਰੱਖਿਆ ਗਿਆ।


ਦੱਸਣਯੋਗ ਹੈ ਕਿ ਫਿਲਮ 'ਜਬਰੀਆ ਜੋੜੀ' 'ਚ ਸਿਧਾਰਥ ਇਕ ਠੱਗ ਦੇ ਕਿਰਦਾਰ 'ਚ ਹਨ। ਇਸ ਫਰਸਟ ਲੁੱਕ 'ਚ ਦੋਹਾਂ ਸਟਾਰਜ਼ ਦਾ ਕੂਲ ਅਤੇ ਸਟਾਈਲਿਸ਼ ਅੰਦਾਜ਼ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਫਿਲਮ ਦਾ ਪਿਛੋਕੜ ਭਾਵੇਂ ਬਿਹਾਰ ਤੋਂ ਹੈ ਪਰ ਇਸ ਦੀ ਸ਼ੂਟਿੰਗ ਉਤਰ ਪ੍ਰਦੇਸ਼ ਦੇ ਲਖਨਓ 'ਚ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਕੁਮਾਰ ਕਰ ਰਹੇ ਹਨ, ਜਦਕਿ ਏਕਤਾ ਕਪੂਰ ਦੇ ਬਾਲਾਜੀ ਫਿਲਮਜ਼ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


Tags: Sidharth Malhotra Parineeti Chopra Jabariya Jodi Poster Ekta Kapoor Bollywood Actor

Edited By

Kapil Kumar

Kapil Kumar is News Editor at Jagbani.