FacebookTwitterg+Mail

ਹੁਣ ਇਸ ਦਿਨ ਰਿਲੀਜ਼ ਹੋਵੇਗੀ 'ਜਬਰੀਆ ਜੋੜੀ'

jabariya jodi pushed back from its initial may release
05 March, 2019 12:35:00 PM

ਜਲੰਧਰ(ਬਿਊਰੋ)— ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਨਾਲ ਜੁੜੀ ਹੋਈ ਇਕ ਖਾਸ ਖਬਰ ਸਾਹਮਣੇ ਆ ਰਹੀ ਹੈ। ਇਸ ਫਿਲਮ ਦੇ ਮੇਕਰਸ ਨੇ ਫਿਲਮ ਦੀ ਰਿਲੀਜ਼ਿੰਗ ਡੇਟ 'ਚ ਬਦਲਾਅ ਕੀਤਾ ਹੈ। ਪਹਿਲਾਂ ਇਹ ਫਿਲਮ 17 ਮਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਦਿਨ ਅਜੈ ਦੇਵਗਨ ਦੀ ਫਿਲਮ 'ਦੇ ਦੇ ਪਿਆਰ ਦੇ' ਰਿਲੀਜ਼ ਹੋਣ ਵਾਲੀ ਹੈ।

Punjabi Bollywood Tadka
ਅਜਿਹੇ 'ਚ ਫਿਲਮਮੇਕਰਸ ਨੇ ਸਮਝਦਾਰੀ ਨਾਲ ਫੈਸਲਾ ਲੈਂਦੇ ਹੋਏ ਇਸ ਦੀ ਰਿਲੀਜ਼ ਡੇਟ 'ਚ ਬਦਲਾਅ ਕਰ ਦਿੱਤਾ ਹੈ। ਹੁਣ ਇਹ ਫਿਲਮ 12 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ।


ਬਾਲਾਜੀ ਟੈਲੀਫਿਲਮ ਦੁਆਰਾ ਪੇਸ਼ 'ਜਬਰੀਆ ਜੋੜੀ' 'ਚ ਬਿਹਾਰ 'ਚ ਹੋਣ ਵਾਲੇ ਜ਼ਬਰਦਸਤੀ ਵਿਆਹ 'ਤੇ ਇਕ ਦਿਲਚਸਪ ਕਹਾਣੀ ਪੇਸ਼ ਕੀਤੀ ਜਾਵੇਗੀ।


Tags: Sidharth Malhotra Parineeti Chopra Jabariya Jodi Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.