FacebookTwitterg+Mail

'ਜੈਕਟਾਂ ਲਾਈਟਾਂ ਵਾਲੀਆਂ' ਨਾਲ ਚਮਕੇ ਬਾਦਸ਼ਾਹ ਤੇ ਅੰਮ੍ਰਿਤ ਮਾਨ

jacketan lightan waliyan
22 December, 2018 03:41:59 PM

ਜਲੰਧਰ (ਬਿਊਰੋ)— ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਲੁੱਟਣ ਵਾਲੇ ਅੰਮ੍ਰਿਤ ਮਾਨ ਤੇ ਬਾਦਸ਼ਾਹ ਇਕ ਵਾਰ ਮੁੜ ਚਰਚਾ 'ਚ ਆ ਗਏ ਹਨ। ਦਰਅਸਲ ਅੰਮ੍ਰਿਤ ਮਾਨ ਤੇ ਬਾਦਸ਼ਾਹ ਦੀ ਸਟਾਰਰ ਫਿਲਮ 'ਦੋ ਦੂਣੀ ਪੰਜ' ਦਾ ਪਹਿਲਾ ਗੀਤ 'ਜੈਕਟਾਂ ਲਾਈਟਾਂ ਵਾਲੀਆਂ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਤੇ ਬਾਦਸ਼ਾਹ ਦੇ ਹਨ ਅਤੇ ਇਸ ਗੀਤ ਨੂੰ ਆਵਾਜ਼ ਵੀ ਦੋਵਾਂ ਨੇ ਦਿੱਤੀ ਹੈ। ਇਸ ਗੀਤ ਨੂੰ ਮਿਊਜ਼ਿਕ ਬਾਦਸ਼ਾਹ ਨੇ ਦਿੱਤਾ ਹੈ। 'ਜੈਕਟਾਂ ਲਾਈਟਾਂ ਵਾਲੀਆਂ' ਗੀਤ ਨੂੰ ਸੋਨੀ ਮਿਊਜ਼ਿ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।



ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ ਮੁਤਾਬਕ, ਫਿਲਮ 'ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟਰੇਲਰ 'ਚ ਪੰਜਾਬ ਦੀ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ। ਫਿਲਮ ਦੇ ਟਰੇਲਰ 'ਚ ਅੰਮ੍ਰਿਤ ਮਾਨ ਨੂੰ ਰੋਮਾਂਸ ਕਰਦੇ ਵੀ ਦਿਖਾਇਆ ਗਿਆ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਫਿਲਮ 'ਚ ਪੰਜਾਬ ਦੇ ਗੰਭੀਰ ਮਸਲਿਆਂ ਦੇ ਨਾਲ-ਨਾਲ ਮੁੰਡੇ ਕੁੜੀ ਦੀ ਪ੍ਰੇਮ ਕਹਾਣੀ ਵੀ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੇ ਸੀਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ 'ਚ ਕਮੇਡੀ ਦਾ ਵੀ ਖੂਬ ਤੜਕਾ ਲਾਇਆ ਹੋਇਆ। ਫਿਲਮ ਦਾ ਟਰੇਲਰ ਦੱਸਦਾ ਹੈ ਕਿ ਅੰਮ੍ਰਿਤ ਮਾਨ ਨੇ ਇਸ ਫਿਲਮ ਨੂੰ ਹਿੱਟ ਬਣਾਉਣ ਲਈ ਪੂਰਾ ਮਸਾਲਾ ਇੱਕਠਾ ਕੀਤਾ ਹੈ।
ਦੱਸਣਯੋਗ ਹੈ ਕਿ 'ਦੋ ਦੂਣੀ ਪੰਜ' ਨੂੰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ ਜਦੋਂਕਿ ਡਾਇਰੈਕਟਰ ਹੈਰੀ ਭੱਟੀ ਹਨ। ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ 'ਚ ਹੋਵੇ ਹੈ।


Tags: Jacketan Lightan Waliyan Do Dooni Panj Amrit Maan Isha Rikhi Badshah Instagram

Edited By

Sunita

Sunita is News Editor at Jagbani.