ਨਵੀਂ ਦਿੱਲੀ— ਹਾਲੀਵੁੱਡ ਅਭਿਨੇਤਾ ਜੈਕੀ ਚੈਨ ਦੀ ਫਿਲਮ 'ਕੁੰਗ ਫੂ ਯੋਗਾ' ਬੀਤੇ ਦਿਨੀਂ ਬਾਕਸ 'ਤੇ ਰਿਲੀਜ਼ ਹੋ ਚੁੱਕੀ ਹੈ। ਮੁੰਬਈ 'ਚ ਹਾਲੀਵੁੱਡ ਫਿਲਮ 'ਕੁੰਗ ਫੂ ਯੋਗਾ' ਦੇ ਪ੍ਰੀਮੀਅਰ 'ਤੇ ਕਈ ਮਸ਼ਹੂਰ ਫਿਲਮੀ ਹਸਤੀਆਂ ਪਹੁੰਚੀਆਂ। ਇਨ੍ਹਾਂ ਹਸਤੀਆਂ 'ਚ ਦਿਸ਼ਾ ਪਟਾਨੀ, ਅਮਾਇਰਾ ਦਸਤੂਰ, ਸ਼ਵੇਤਾ ਖੰਡੂਰੀ ਅਤੇ ਸ਼ਮਾ ਸਿਕੰਦਰ। ਇਨ੍ਹਾਂ ਤੋਂ ਇਲਾਵਾ ਟਾਈਗਰ ਸ਼ਰਾਫ, ਕੰਚਨ ਪੁਰੀ, ਅਨੂ ਮਲਿਕ, ਵਤਸਲ ਸੇਠ, ਸਪਨਾ ਪੱਬੀ, ਅਰਸ਼ਦ ਵਾਰਸੀ, ਮਾਰੀਆ ਗੋਰੇਟੀ, ਮਧੁਰਿਮਾ ਤੁੱਲੀ, ਅਰਜੁਨ ਬਾਜਵਾ ਵੀ ਪ੍ਰੀਮੀਅਰ ਦੌਰਾਨ ਨਜ਼ਰ ਆਏ।
ਜ਼ਿਕਰਯੋਗ ਹੈ ਕਿ 'ਕੁੰਗ ਫੂ ਯੋਗਾ' ਫਿਲਮ 'ਚ ਜੈਕੀ ਚੈਨ ਤੋਂ ਇਲਾਵਾ ਸੋਨੂੰ ਸੂਦ, ਦਿਸ਼ਾ ਪਟਾਨੀ ਅਤੇ ਅਮਾਇਰਾ ਦਸਤੂਰ ਮੁੱਖ ਭੂਮਿਕਾ 'ਚ ਹਨ। ਇਸ ਫਿਲਮ 'ਚ ਜੈਕੀ ਚੈਨ ਆਰਕੌਲੌਜੀ ਦਾ ਕਿਰਦਾਰ ਨਿਭਾਅ ਰਿਹਾ ਹੈ। ਇਸ ਫਿਲਮ 'ਚ ਜੈਕੀ ਇਕ ਭਾਰਤੀ ਪ੍ਰੋਫਸਰ ਦਿਸ਼ਾ ਪਟਾਨੀ ਨਾਲ ਮਿਲ ਕੇ ਇਕ ਟੀਮ ਬਣਾਉਂਦਾ ਹੈ। ਇਹ ਟੀਮ ਤਿੱਬਤ 'ਚ ਗੁਆਚੇ ਭਾਰਤੀ ਮਗਧ ਖਜ਼ਾਨੇ ਦੀ ਭਾਲ 'ਚ ਨਿਕਲਦੇ ਹਨ।