ਨਵੀਂ ਦਿੱਲੀ— 3 ਦਹਾਕਿਆਂ ਤੋਂ ਜੈਕੀ ਸ਼ਰਾਫ ਫਿਲਮ ਇੰਡਸਟਰੀ 'ਚ 207 ਤੋਂ ਵੱਧ ਫਿਲਮਾਂ ਕਰਨ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਅੱਜ ਵੀ ਕਾਇਮ ਹਨ। ਹਾਲ ਹੀ 'ਚ ਇਕ ਮਹਿਲਾ ਸਮਾਰੋਹ 'ਚ ਜੈਕੀ ਸ਼ਰਾਫ ਨੇ ਸ਼ਿਰਕਤ ਕੀਤੀ, ਜਿਥੇ ਜੈਕੀ ਨੇ ਆਪਣੇ ਸਟਾਰਡਮ ਤਕ ਦੇ ਸਫਰ ਨੂੰ ਸਾਂਝਾ ਕੀਤਾ। ਮੁੰਬਈ ਦੇ ਮਸ਼ਹੂਰ ਇਲਾਕੇ ਮਾਲਾਵਾਰ ਹਿੱਲਸ 'ਚ ਰਹਿਣ ਬਾਰੇ ਜੈਕੀ ਨੇ ਦੱਸਿਆ ਕਿ ਕਿਵੇਂ ਉਹ ਨੰਗੇ ਪੈਰੀਂ ਘੁੰਮਦੇ ਅਤੇ ਖੇਡਦੇ ਸਨ।
ਜੱਗੂ ਦਾਦਾ ਦੇ ਹੀਰੋ ਬਣਨ ਦੀ ਭਵਿੱਖਵਾਣੀ ਉਨ੍ਹਾਂ ਦੇ ਪਿਤਾ ਨੇ ਪਹਿਲਾਂ ਹੀ ਕਰ ਦਿੱਤੀ ਸੀ, ਜਿਸ ਕਾਰਨ ਜੈਕੀ ਮਲਟੀ ਮੀਡੀਆ ਨਾਲ ਜੁੜਿਆ ਕੋਈ ਵੀ ਕੰਮ ਕਰਨਾ ਚਾਹੁੰਦੇ ਸਨ ਅਤੇ ਇਤਫਾਕ ਨਾਲ ਪਹਿਲਾ ਮਾਡਲਿੰਗ ਆਫਰ ਉਨ੍ਹਾਂ ਨੂੰ ਮਾਡਲਿੰਗ 'ਚ ਮਿਲਿਆ ਅਤੇ ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਨੇ ਜੈਕੀ ਸ਼ਰਾਫ ਨੂੰ ਬਾਲੀਵੁੱਡ 'ਚ ਬ੍ਰੇਕ ਦਿੱਤੀ ਸੀ, ਜਿਸ ਨਾਲ ਇਹ ਸਿਲਸਿਲਾ ਹੁਣ ਤਕ ਜਾਰੀ ਹੈ।
ਜੈ ਕ੍ਰਿਸ਼ਨਾ ਕਾਕੂ ਭਾਈ ਸ਼ਰਾਫ ਯਾਨੀ ਜੈਕੀ ਸ਼ਰਾਫ ਦਾ ਨਾਂ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ ਸਕੂਲ 'ਚ ਉਨ੍ਹਾਂ ਦੇ ਦੋਸਤ ਨੇ ਰੱਖਿਆ ਸੀ, ਜਿੱਥੋਂ ਉਨ੍ਹਾਂ ਨੂੰ ਨਾਂ ਮਿਲਿਆ ਸੀ ਜੈਕੀ ਸ਼ਰਾਫ। ਇਸ ਨਾਲ ਜੁੜੀ ਇਕ ਹੋਰ ਖਾਸ ਗੱਲ ਇਹ ਹੈ ਕਿ ਜੈਕੀ ਦੀ ਪਤਨੀ ਆਇਸ਼ਾ ਨੇ ਆਪਣੇ ਦੋਵਾਂ ਬੱਚਿਆਂ ਦਾ ਨਾਂ ਵੀ ਜੈ ਤੇ ਕ੍ਰਿਸ਼ਨਾ ਰੱਖਿਆ। ਹਾਲਾਂਕਿ ਜੈ ਤੋਂ ਬਦਲ ਕੇ ਉਨ੍ਹਾਂ ਦੇ ਬੇਟੇ ਦਾ ਨਾਂ ਟਾਈਗਰ ਹੋ ਗਿਆ ਕਿਉਂਕਿ ਟਾਈਗਰ ਸ਼ਰਾਫ ਦਾ ਕਹਿਣਾ ਸੀ ਕਿ ਬਚਪਨ 'ਚ ਉਹ ਬਹੁਤ ਦੰਦੀਆਂ ਵੱਢਦਾ ਸੀ ਅਤੇ ਉਹ ਉਸ ਨੂੰ ਟਾਈਗਰ ਨਾਂ ਨਾਲ ਬੁਲਾਉਂਦੇ ਸਨ।
ਆਪਣੇ ਬੇਟੇ ਨਾਲ ਫਿਲਮ 'ਚ ਕੰਮ ਕਰਨ ਬਾਰੇ ਜੈਕੀ ਸ਼ਰਾਫ ਨੇ ਕਿਹਾ ਕਿ ਉਹ ਜ਼ਰੂਰ ਇਕੱਠੇ ਕੰਮ ਕਰਨਾ ਚਾਹੁੰਦੇ ਹਨ। ਜੈਕੀ ਸ਼ਰਾਫ ਟਾਈਗਰ ਨੂੰ 'ਮੁਗਲੇ ਆਜ਼ਮ' ਦੇ 'ਸਲੀਮ' ਦੇ ਕਿਰਦਾਰ 'ਚ ਦੇਖਣ ਦੀ ਇੱਛਾ ਰੱਖਦੇ ਹਨ। ਜੈਕੀ ਨੂੰ ਡਾਕੂਮੈਂਟਰੀ ਫਿਲਮਾਂ ਜ਼ਿਆਦਾ ਪਸੰਦ ਹਨ। ਉਹ ਆਪਣੀ ਮਾਂ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਦੀ ਇੱਛਾ ਰੱਖਦੇ ਹਨ, ਜਿਸ 'ਚ ਉਹ ਆਪਣੀ ਬੇਟੀ ਕ੍ਰਿਸ਼ਨਾ ਨੂੰ ਲੈਣਾ ਚਾਹੁੰਦੇ ਹਨ ਕਿਉਂਕਿ ਉਹ ਆਪਣੀ ਮਾਂ ਦੇ ਰੂਪ 'ਚ ਕ੍ਰਿਸ਼ਨਾ ਨੂੰ ਦੇਖਣਾ ਚਾਹੁੰਦੇ ਹਨ। ਜੈਕੀ ਦਾਦਾ ਤੋਂ ਜੈਕੀ ਸ਼ਰਾਫ ਤੱਕ ਦੇ ਸਫਰ 'ਚ ਇਕ ਚੀਜ਼ ਅੱਜ ਵੀ ਨਹੀਂ ਬਦਲੀ, ਉਹ ਹੈ ਜੈਕੀ ਸ਼ਰਾਫ ਦੀ ਜ਼ਿੰਦਾਦਿਲੀ ਅਤੇ ਉਨ੍ਹਾਂ ਦੀ ਨਿਮਰਤਾ, ਜੋ ਅੱਜ ਵੀ ਉਨ੍ਹਾਂ ਨੂੰ ਸਭ ਤੋਂ ਵੱਖ ਬਣਾਈ ਰੱਖਦੀ ਹੈ।