ਮੁੰਬਈ(ਬਿਊਰੋ)— ਬਾਲੀਵੁੱਡ 'ਚ ਕੁਝ ਹੀ ਕਲਾਕਾਰ ਅਜਿਹੇ ਹਨ, ਜਿਨ੍ਹਾਂ ਦੀ ਅਦਾਕਾਰੀ ਦੇ ਲੋਕ ਕਾਇਲ ਹੈ। ਉਨ੍ਹਾਂ 'ਚੋਂ ਇਕ ਹੈ 'ਜੱਗੂ ਦਾਦਾ' ਭਾਵ ਜੈਕੀ ਸ਼ਰਾਫ। ਉਂਝ ਤਾਂ ਉਹ ਫਿਲਮਾਂ ਤੋਂ ਦੂਰ ਹੀ ਦਿਖਾਈ ਦਿੰਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਨੂੰ ਇੰਟਰਨੈਸ਼ਨਲ ਸਨਮਾਨ ਨਾਲ ਨਵਾਜ਼ਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਇਕ ਸ਼ਾਰਟ ਫਿਲਮ ਲਈ ਦਿੱਤਾ ਗਿਆ ਹੈ। ਜੈਕੀ ਸ਼ਰਾਫ ਦੀ ਹਾਲ ਹੀ 'ਚ ਆਈ ਸ਼ਾਰਟ ਫਿਲਮ 'ਸ਼ੂਨਿਯਤਾ' ਆਈ ਸੀ, ਜਿਸ ਦੀ ਕਾਫੀ ਤਾਰੀਫ ਵੀ ਹੋਈ ਤੇ ਇਸ ਤੋਂ ਬਾਅਦ ਜੈਕੀ ਸ਼ਰਾਫ ਨੂੰ ਅਮਰੀਕਾ ਦੇ ਲਾਸ ਏਂਜਲਸ 'ਚ 'ਬੈਸਟ ਆਫ ਇੰਡੀਆ ਸ਼ਾਰਟ ਫਿਲਮ' ਦੇ ਸਨਮਾਨ ਨਾਲ ਨਵਾਜ਼ਿਆ ਗਿਆ। ਇਸ ਫਿਲਮ ਦਾ ਨਿਰਦੇਸ਼ਨ ਚਿੰਤਨ ਸ਼ਾਰਦਾ ਨੇ ਕੀਤਾ ਸੀ।
ਦੱਸਣਯੋਗ ਹੈ ਕਿ ਜੈਕੀ ਸ਼ਰਾਫ ਦੀ ਫਿਲਮ 'ਸ਼ੂਨਿਯਤਾ' ਸਰਵਸ਼੍ਰੇਸ਼ਠ 6 ਸ਼ਾਰਟ ਫਿਲਮਾਂ 'ਚ ਸ਼ਾਮਲ ਹੋਈ ਸੀ, ਜਿਸ ਨੂੰ ਅਮਰੀਕਾ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਕ ਹਫਤੇ ਤੱਕ ਇਸ ਫਿਲਮ ਨੂੰ ਟਿਕਟ ਲੈ ਕੇ ਦਿਖਾਇਆ ਗਿਆ ਤੇ ਫਿਰ ਇਸ ਫਿਲਮ ਤੋਂ ਪ੍ਰਭਾਵਿਤ ਹੋ ਕੇ ਜੱਜਾਂ ਨੇ ਇਸ ਨੂੰ ਬੈਸਟ ਫਿਲਮ ਕਰਾਰ ਦੇ ਦਿੱਤਾ। ਇਸ ਸਮਾਗਮ ਦਾ ਆਯੋਜਨ 3 ਮਾਰਚ ਨੂੰ ਕੀਤਾ ਗਿਆ ਸੀ ਅਤੇ ਇਸ ਲਈ 10,000 ਡਾਲਰ ਦੀ ਨਕਦ ਰਾਸ਼ੀ ਵੀ ਦਿੱਤੀ ਗਈ ਸੀ।