FacebookTwitterg+Mail

ਇਸ ਕਾਰਨ 30 ਸਾਲ ਪਹਿਲਾਂ ਜੈਕੀ ਸ਼ਰਾਫ ਨੇ ਅਨਿਲ ਕਪੂਰ ਨੂੰ ਮਾਰੇ ਸਨ 17 ਥੱਪੜ

jackie shroff reveals why he once slapped anil kapoor 17 times
01 November, 2019 04:46:02 PM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਕਈ ਅਜਿਹੇ ਸਿਤਾਰੇ ਹਨ, ਜਿੰਨ੍ਹਾ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਅਜਿਹੇ ਹੀ ਦੋਸਤ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ। ਦੋਵਾਂ ਨੇ ਕਈ ਫਿਲਮਾਂ ਵਿਚ ਇੱਕਠੇ ਕੰਮ ਕੀਤਾ ਹੈ । ‘ਰਾਮ ਲਖਨ’, ‘ਤ੍ਰਿਮੂਰਤੀ’, ‘ਅੰਦਾਜ਼ ਆਪਣਾ’ ਸਮੇਤ ਹੋਰ ਕਈ ਫਿਲਮਾਂ ਇਸ ਦੀ ਉਦਾਹਰਣ ਹੈ। ਇਸ ਸਭ ਦੇ ਚਲਦੇ ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਅਨਿਲ ਕਪੂਰ ਤੇ ਜੈਕੀ ਸ਼ਰਾਫ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਇਸ ਕਿੱਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਜੈਕੀ ਸ਼ਰਾਫ ਅਨਿਲ ਕਪੂਰ ਨਾਲ ਬੈਠ ਕੇ ਫਿਲਮ ‘ਪਰਿੰਦਾ’ ਦੀ ਗੱਲ ਕਰ ਰਹੇ ਹਨ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿਧੂ ਨੇ ਲਿਖਿਆ ਹੈ ਕਿ ਅਨਿਲ ਕਪੂਰ ਆਪਣੇ ਕੰਮ ਨੂੰ ਲੈ ਕੇ ਬਹੁਤ ਇਮਾਨਦਾਰ ਰਹੇ ਹਨ। ਇਕ ਵਧੀਆ ਸ਼ੌਟ ਪਾਉਣ ਲਈ 17 ਰੀਟੇਕ ਵੀ ਲੈ ਲੈਂਦੇ ਹਨ।


ਇਸ ਵੀਡੀਓ ਵਿਚ ਫਿਲਮ ‘ਪਰਿੰਦਾ’ ਦਾ ਇਕ ਸੀਨ ਹੈ, ਜਿਸ ਵਿਚ ਅਨਿਲ ਕਪੂਰ ਜੈਕੀ ਨਾਲ ਬਹਿਸ ਕਰਦੇ ਹਨ ਤੇ ਜੈਕੀ ਉਨ੍ਹਾਂ ਦੇ ਥੱਪੜ ਮਾਰਦੇ ਹਨ । ਇਸ ਦਰਦ ਨੂੰ ਦਿਖਾਉਣ ਲਈ ਅਨਿਲ ਨੇ ਜੈਕੀ ਕੋਲੋਂ 17 ਵਾਰ ਅਸਲ ਵਿਚ ਥੱਪੜ ਖਾਧੇ ਸਨ । ਜੈਕੀ ਨੇ ਦੱਸਿਆ ਕਿ ਇਹ ਪੂਰਾ ਸੀਨ ਪਹਿਲੇ ਹੀ ਟੇਕ ਵਿਚ ਪੂਰਾ ਹੋ ਗਿਆ ਸੀ ਪਰ ਅਨਿਲ ਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ 17 ਟੇਕ ਵਿਚ ਇਸ ਨੂੰ ਸੀਨ ਨੂੰ ਪੂਰਾ ਕੀਤਾ ਸੀ ਤੇ 17 ਵਾਰ ਉਸ ਕੋਲੋਂ ਥੱਪੜ ਖਾਧੇ ਸਨ। ਇਹ ਥੱਪੜ ਅਸਲ ਵਿਚ ਮਾਰੇ ਗਏ ਸਨ।
Punjabi Bollywood Tadka
ਦੱਸ ਦੇਈਏ ਕਿ ‘ਪਰਿੰਦਾ’ ਫਿਲਮ 3 ਨਵੰਬਰ 1989 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਸਨ। ‘ਪਰਿੰਦਾ’ ’ਚ ਜੈਕੀ ਤੇ ਅਨਿਲ ਤੋਂ ਇਲਾਵਾ ਨਾਨਾ ਪਾਟੇਕਰ, ਮਾਧੂਰੀ ਦੀਕਸ਼ਿਤ ਅਤੇ ਅਨੁਪਮ ਖੇਰ ਸਨ। ਇਸ ਫਿਲਮ ਨੇ ਬਾਕਸ ਆਫਿਸ ’ਤੇ ਵਧੀਆ ਕਮਾਈ ਕੀਤੀ ਸੀ।
Punjabi Bollywood Tadka


Tags: Jackie ShroffAnil KapoorSlapped 17 TimesVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari