ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜ 11 ਅਗਸਤ 2019 ਨੂੰ ਸ਼੍ਰੀਲੰਕਾ 'ਚ ਸ਼ਾਨਦਾਰ ਤਰੀਕੇ ਨਾਲ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਜੈਕਲੀਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਵੀਡੀਓ 'ਚ ਜੈਕਲੀਨ ਸ਼੍ਰੀਲੰਕਾ ਦੇ ਬੀਚ 'ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ। ਜੈਕਲੀਨ ਨੇ ਆਪਣੀ ਵੀਡੀਓ ਨੂੰ ਕੈਪਸ਼ਨ ਦਿੱਤਾ,''My Happy place with my happy people! #thetravelankas।''
ਤਸਵੀਰਾਂ ਤੇ ਵੀਡੀਓਜ਼ 'ਚ ਜੈਕਲੀਨ ਵਾਈਟ ਐਂਡ ਬਲੂ ਪ੍ਰਿੰਟੇਡ ਮੋਨੋਕਨੀ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੈਕਲੀਨ ਦੇ ਪੋਸਟ 'ਤੇ ਸ਼ਿਲਪਾ ਸ਼ੈੱਟੀ ਨੇ ਉਨ੍ਹਾਂ ਨੂੰ ਬਰਥਡੇ ਵਿਸ਼ ਕਰਦੇ ਹੋਏ ਲਿਖਿਆ,''ਹੈਪੀਐਸਟ ਬਰਥਡੇ ਟੂ ਯੂ। ਤੁਸੀਂ ਇਕ ਸ਼ਾਨਦਾਰ, ਖੁਸ਼ਮਿਜਾਜ਼ ਤੇ ਇਕ ਬੇਸ਼ਕੀਮਤੀ ਇਨਸਾਨ ਹੋ।''
ਇਸੇ ਤਰ੍ਹਾਂ ਅਦਾਕਾਰਾ ਦਿਆ ਮਿਰਜ਼ਾ ਨੇ ਵੀ ਜੈਕਲੀਨ ਨੂੰ ਵਿਸ਼ ਕਰਦੇ ਹੋਏ ਲਿਖਿਆ,''ਇਕ ਖੂਬਸੂਰਤ ਇਨਸਾਨ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਮੈਂ ਆਸ਼ਾ ਕਰਦੀ ਹਾਂ ਤੁਹਾਡਾ ਆਉਣ ਵਾਲਾ ਸਾਲ ਵਧੀਆ ਨਿਕਲੇ।''
ਜੈਕਲੀਨ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਪਣੇ ਕਰੀਅਰ 'ਚ ਕਈ ਹਿੱਟ ਫਿਮਲਾਂ ਦੇ ਚੁੱਕੀ ਕਹਹੈ। ਜਲਦ ਹੀ ਜੈਕਲੀਨ ਨੈਟਫਲਿਕਸ ਦੀ ਆਉਣ ਵਾਲੀ ਥ੍ਰਿਲਰ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ।