FacebookTwitterg+Mail

ਬ੍ਰਾਂਡ ਦੀ ਦੁਨੀਆ 'ਚ ਜੈਕਲੀਨ ਫਰਨਾਂਡੀਜ਼ ਦਾ ਬੋਲਬਾਲਾ

jacqueline fernandez
04 April, 2019 03:06:28 PM

ਜਲੰਧਰ(ਬਿਊਰੋ)— ਜੈਕਲੀਨ ਫਰਨਾਂਡੀਜ਼ ਨਾ ਸਿਰਫ ਫਿਲਮਾਂ 'ਚ ਇੱਕ ਪਸੰਦੀਦਾ ਨਾਮ ਹੈ ਸਗੋਂ ਅਭਿਨੇਤਰੀ ਬਰਾਂਡ ਸਰਕਿਟ 'ਚ ਵੀ ਬੇਹੱਦ ਮਨਪਸੰਦੀ ਹੈ। ਨਤੀਜੇ ਵਜੋਂ ਕਈ ਟਾਪ ਬ੍ਰਾਂਡ ਅਭਿਨੇਤਰੀ ਨਾਲ ਜੁੜਣ ਲਈ ਉਤਸ਼ਾਹਿਤ ਹਨ। ਜੈਕਲੀਨ ਫਰਨਾਂਡੀਜ ਬਾਲੀਵੁੱਡ 'ਚ ਸਭ ਤੋਂ ਪ੍ਰਸਿੱਧ ਅਤੇ ਵਪਾਰਕ ਰੂਪ ਤੋਂ ਸਫਲ ਅਭਿਨੇਤਰੀਆਂ 'ਚੋਂ ਇਕ ਹੈ ਅਤੇ ਹਾਲ ਹੀ 'ਚ ਉਹ ਕਾਸਮੈਟਿਕ ਬ੍ਰਾਂਡ ਦੀ ਪਹਿਲੀ ਬ੍ਰਾਂਡ ਅੰਬੈਸੇਡਰ ਬਣ ਗਈ ਹੈ। ਅਦਾਕਾਰਾ ਨਾ ਸਿਰਫ ਰਾਸ਼ਟਰੀ ਪੱਧਰ 'ਤੇ ਬ੍ਰਾਂਡ ਵਿਚਕਾਰ ਵਧਦੀ ਮੰਗ 'ਤੇ ਹੈ, ਸਗੋਂ ਗਲੋਬਲ ਮੈਪ 'ਤੇ ਵੀ ਛਾਈ ਹੋਈ ਹੈ। ਬਾਲੀਵੁੱਡ 'ਚ ਆਪਣੇ ਸਫਲ ਕੰਮ ਨਾਲ, ਅਦਾਕਾਰਾ ਬ੍ਰਾਂਡ ਸਰਕਿਟ 'ਚ ਸਿਖਰ 'ਤੇ ਪਹੁੰਚ ਗਈ ਹੈ। ਜੈਕਲੀਨ ਫਰਨਾਂਡੀਜ਼ ਬੇਹੱਦ ਸੋਚ ਸੱਮਝ ਕੇ ਏਂਡੋਰਸਮੈਂਟ ਲਈ ਆਪਣੇ ਬ੍ਰਾਂਡ ਨੂੰ ਚੁਣਦੀ ਹੈ। ਅਦਾਕਾਰਾ ਉਨ੍ਹਾਂ ਬ੍ਰਾਂਡਾਂ ਦੀ ਚੋਣ ਕਰਦੀ ਹੈ ਜੋ ਉਨ੍ਹਾਂ ਦੀ ਸੋਚ ਨਾਲ ਤਾਲਮੇਲ ਬਿਠਾਉਂਦੇ ਹਨ। ਜੈਕਲੀਨ ਦੀ ਲੋਕਪ੍ਰਿਅਤਾ ਨਾ ਸਿਰਫ ਬਾਕਸ ਆਫਿਸ ਕੁਲੈਕਸ਼ਨ 'ਚ ਤਬਦੀਲ ਹੋ ਗਈ ਹੈ, ਸਗੋਂ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਇਕ ਨਮੂਨਾ ਸੋਸ਼ਲ ਮੀਡੀਆ 'ਤੇ ਅਣਗਿਣਤ ਪ੍ਰਸ਼ੰਸਕਾਂ ਦੀ ਗਿਣਤੀ ਤੋਂ ਵੀ ਦੇਖਣ ਮਿਲਦਾ ਹੈ।


Tags: Jacqueline FernandezBrand AmbassadorCosmetic BrandBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.