FacebookTwitterg+Mail

ਜੈਕਲੀਨ ਨੇ 'ਬ੍ਰਾਈਡਸ ਟੂਡੇ' ਦੇ ਕਵਰ ਪੇਜ਼ 'ਤੇ ਦਿਖਾਇਆ ਕਾਤਿਲ ਅੰਦਾਜ਼

jacqueline fernandez
07 April, 2019 10:28:25 AM

ਮੁੰਬਈ (ਬਿਊਰੋ) — ਗਰਮੀ ਦਾ ਤਾਪਮਾਨ ਵਧਾਉਂਦੇ ਹੋਏ ਜੈਕਲੀਨ ਫਰਨਾਂਡੀਜ਼ ਨੇ 'ਬ੍ਰਾਈਡਸ ਟੂਡੇ' ਮੈਗਜ਼ੀਨ ਦੇ ਕਵਰ ਪੇਜ਼ ਲਈ ਦਿਲਕਸ਼ ਅੰਦਾਜ਼ 'ਚ ਪੋਜ਼ ਦਿੱਤੇ ਹਨ। ਬਰਗੰਡੀ ਰੰਗ ਦੀ ਖੂਬਸੂਰਤ ਡਰੈੱਸ 'ਚ ਜੈਕਲੀਨ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ। 'ਬ੍ਰਾਈਡਸ ਟੂਡੇ' ਨੇ ਅੱਜ ਆਪਣੇ ਸੋਸ਼ਲ ਮੀਡੀਆ 'ਤੇ ਇਸ ਕਵਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''Summer's Sexy Sweetheart #JacquelineFernandez graces our April issue - as we dive into a pool of vintage cocktail looks and set on a fantastical journey with this social media influencer and dream girl of Bollywood''। ਅਦਾਕਾਰਾ ਇਕ ਫੈਸ਼ਨਿਸਟਾ ਹੈ ਅਤੇ ਭਾਰਤੀ ਐਥਨਿਕ ਲਹਿੰਗਾ, ਸਾੜ੍ਹੀ ਤੋਂ ਲੈ ਕੇ ਗਾਊਨ ਜਾਂ ਬਾਡੀਕੌਨ ਡਰੈੱਸ ਤੱਕ ਦੇ ਕਿਸੇ ਵੀ ਲੁੱਕ ਨੂੰ ਬਖੂਬੀ ਅਪਣਾ ਸਕਦੀ ਹੈ ਅਤੇ ਇਸ ਦਾ ਨਤੀਜਾ ਉਨ੍ਹਾਂ ਈਵੈਂਟਸ 'ਚ ਦੇਖਿਆ ਗਿਆ, ਜਿਥੇ ਅਦਾਕਾਰਾ ਨੂੰ ਸਪਾਟ ਕੀਤਾ ਜਾਂਦਾ ਹੈ।

Punjabi Bollywood Tadka
ਜੈਕਲੀਨ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੀਆਂ ਹਸਤੀਆਂ 'ਚੋਂ ਇਕ ਹੈ। ਜੈਕਲੀਨ ਆਪਣੀ ਰੋਜ਼ਨਾ ਦੀ ਜ਼ਿੰਦਗੀ ਤੋਂ ਲੈ ਕੇ ਆਪਣੇ ਫਿਟਨੈੱਸ ਮੰਤਰਾ ਤੱਕ, ਸਮੇਂ-ਸਮੇਂ 'ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਝਲਕੀਆਂ ਸਾਂਝਾ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਜੈਕਲੀਨ ਫਰਨਾਂਡੀਜ਼ ਨੇ ਹਰ ਵਾਰ ਇਹ ਸਾਬਿਤ ਕੀਤਾ ਹੈ ਕਿ ਇਕ ਫੈਸ਼ਨ ਦੀਵਾ ਹੈ।

 


Tags: Jacqueline FernandezBrides Today MagazinePhotoshootInstagramBollywood Celebrity

Edited By

Sunita

Sunita is News Editor at Jagbani.