FacebookTwitterg+Mail

ਦੇਸ਼ 'ਚ ਹੀ ਨਹੀਂ, ਵਿਦੇਸ਼ 'ਚ ਵੀ ਹੈ ਜੈਕਲੀਨ ਦਾ ਬੋਲਬਾਲਾ

jacqueline fernandez
26 April, 2019 04:55:30 PM

ਮੁੰਬਈ(ਬਿਊਰੋ)— ਪੂਰੀ ਦੁਨੀਆ 'ਚ ਜੈਕਲੀਨ ਫਰਨਾਂਡੀਜ਼ ਦੀ ਲੋਕਪ੍ਰਿਯਤਾ ਵਧੀ ਹੈ ਸਗੋਂ ਉਹ ਇਕ ਬ੍ਰਾਂਡ ਦੀ ਤਰਜਮਾਨੀ ਕਰਨ ਲਈ ਮਸ਼ਹੂਰ ਚਿਹਰਾ ਬਣ ਗਈ ਹੈ। ਜੈਕਲੀਨ ਫਰਨਾਂਡੀਜ਼ ਕਾਸਮੈਟਿਕ ਬਰਾਂਡ ਨਾਲ ਸਹਿਯੋਗ ਕਰਨ ਵਾਲੀ ਪਹਿਲੀ ਭਾਰਤੀ ਸੈਲੀਬ੍ਰਿਟੀ ਬਣ ਗਈ, ਜਿਨ੍ਹਾਂ ਨੇ ਜੈਕਲੀਨ ਫਰਨਾਂਡੀਜ਼ ਵਲੋਂ ਪ੍ਰੇਰਿਤ ਆਇਲੈਸ਼ੇਸ਼ ਵੀ ਲਾਂਚ ਕੀਤਾ ਹੈ। ਦੋ ਮਹੀਨੀਆਂ ਅੰਦਰ, ਜੈਕਲੀਨ ਫਰਨਾਂਡੀਜ਼ ਨੇ ਆਪਣੀ ਖੂਬਸੂਰਤੀ ਅਤੇ ਮਨਮੋਹਕ ਅਦਾਵਾਂ ਨਾਲ ਦੋ ਮੈਗਜ਼ੀਨ ਕਵਰ 'ਤੇ ਤਹਿਲਕਾ ਮਚਾ ਦਿੱਤਾ।
Punjabi Bollywood Tadka
'ਜੈਕ ਆਫ ਹਾਰਟਸ' ਆਪਣੇ ਦੋਸਤਾਂ ਪ੍ਰਤੀ ਆਪਣੇ ਗਰਮ ਸੁਭਾਅ ਲਈ ਜਾਣੀ ਜਾਂਦੀ ਹੈ ਅਤੇ ਉਸ ਗਰਮ ਸੁਭਾਅ ਵਾਲਾ ਲੁੱਕ ਉਦੋਂ ਦੇਖਣ ਨੂੰ ਮਿਲਿਆ ਜਦੋਂ ਜੈਕਲੀਨ ਫਰਨਾਂਡੀਜ਼ ਨੇ ਹਾਲ ਹੀ 'ਚ ਇਕ ਅੰਤਰਰਾਸ਼ਟਰੀ ਪ੍ਰਭਾਵਸ਼ਾਲੀ ਵਿਅਕਤੀ ਅਮਾਂਡਾ ਸੇਰਨੀ ਲਈ ਇਕ ਮੇਜਬਾਨ ਦੀ ਭੂਮਿਕਾ ਨਿਭਾਈ ਅਤੇ ਇਕ ਡਿਨਰ ਪਾਰਟੀ ਦਾ ਪ੍ਰਬੰਧ ਕੀਤਾ ਸੀ। ਜੈਕਲੀਨ ਫਰਨਾਂਡੀਜ਼ ਵਲੋਂ ਮੁੰਬਈ ਦਾ ਸੱਦਾ ਦੇਣ ਤੋਂ ਬਾਅਦ, ਅਮਾਂਡਾ ਸੇਰਨੀ ਨੇ ਸ਼ਹਿਰ ਲਈ ਉਡਾਨ ਭਰੀ ਸੀ।
Punjabi Bollywood Tadka
ਅਭਿਨੇਤਰੀ ਨੂੰ ਫਿਲਮਫੇਅਰ ਮਿਡਲ ਈਸਟ ਦੁਆਰਾ ਵੁਮੈਨ ਆਫ ਸਬਸਟੈਂਸ ਐਂਡ ਸਟਾਇਲ ਨਾਲ ਸਨਮਾਨਿਤ ਕੀਤਾ ਗਿਆ ਸੀ। ਆਪਣੇ ਹਿੱਸੇ 'ਚ ਕਈ ਬਰਾਂਡ ਇੰਡੋਰਸਮੈਂਟ ਨਾਲ ਜੈਕਲੀਨ ਫਰਨਾਂਡੀਜ਼ ਕਮਰਸ਼ੀਅਲ ਦੀ ਦੁਨੀਆ 'ਚ ਇਕ ਪ੍ਰਸਿੱਧ ਨਾਂ ਹੈ ਸੋਸ਼ਲ ਮੀਡੀਆ 'ਤੇ ਜੈਕਲੀਨ ਦੀ ਪਾਪੂਲੈਰਿਟੀ ਨੂੰ ਦੇਖਦੇ ਹੋਏ, ਬਰਾਂਡ ਲਗਾਤਾਰ ਉਨ੍ਹਾਂ ਨੂੰ ਆਪਣੇ ਬਰਾਂਡ ਦਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Tags: Jacqueline FernandezBrand Ambassador Cosmetic Brand Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.