FacebookTwitterg+Mail

ਜੈਕਲੀਨ ਫਰਨਾਂਡੀਜ਼ ਨੇ ਪੇਟ ’ਤੇ ਬਣਵਾਇਆ ਟੈਟੂ, ਵੀਡੀਓ ਵਾਇਰਲ

jacqueline fernandez
06 October, 2019 01:15:17 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਹੌਟ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਕਸਰ ਚਰਚਾ ’ਚ ਬਣੀ ਰਹਿੰਦੀ ਹੈ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਪਹਿਲੀ ਵਾਰ ਟੈਟੂ ਬਣਵਾਉਂਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵੀਡੀਓ ’ਚ ਜੈਕਲੀਨ ਆਪਣੇ ਦੋਸਤਾਂ ਨਾਲ ਟੈਟੂ ਬਣਵਾ ਰਹੀ ਹੈ। ਟੈਟੂ ਬਣਵਾਉਂਦੇ ਸਮੇਂ ਜੈਕਲੀਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਅਦਾਕਾਰਾ ਦਾ ਇਹ ਵੀਡੀਓ ਖਾਫੀ ਵਾਇਰਲ ਹੋ ਰਿਹਾ ਹੈ।


ਜੈਕਲੀਨ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ’ਚ ਲਿਖਿਆ,‘‘ਪਹਿਲੀ ਵਾਰ ਟੈਟੂ।’’ਜੈਕਲੀਨ ਨੇ ਆਪਣਾ ਪਹਿਲਾ ਟੈਟੂ ਪੇਟ ’ਤੇ ਬਣਵਾਇਆ ਹੈ ਅਤੇ ਵੀਡੀਓ ’ਚ ਉਹ ਆਪਣੇ ਟੈਟੂ ਨੂੰ ਦਿਖਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੈਕਲੀਨ ਨੇ ਫਿਲਮ ‘ਅਲਾਦੀਨ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ ਪਛਾਣ ਸਲਮਾਨ ਖਾਨ ਨਾਲ ਕੀਤੀ ਗਈ ਫਿਲਮ ‘ਕਿੱਕ’ ਨਾਲ ਮਿਲੀ।


Tags: Jacqueline FernandezInstagramVideo ViralKickJudwaa 2

About The Author

manju bala

manju bala is content editor at Punjab Kesari