ਮੁੰਬਈ— ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡਿਜ਼ ਨੇ ਹਾਲੀਆ 'ਚ 'Hi Blitz' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਜਨਵਰੀ ਮਹੀਨੇ ਦੇ ਇਸ ਮੈਗਜ਼ੀਨ ਦੀ ਉਹ ਕਵਰ ਗਰਲ ਬਣੀ ਹੈ। ਇਸ ਮੈਗਜ਼ੀਨ ਲਈ ਕਰਵਾਏ ਗਏ ਫੋਟੋਸ਼ੂਟ 'ਚ ਉਸ ਦਾ ਰਵਾਇਤੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਜੈਕਲੀਨ ਨੇ ਕਈ ਹੋਰ ਮੈਗਜ਼ੀਨਜ਼ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਇਸ ਫੋਟੋਸ਼ੂਟ 'ਚ ਜੈਕਲੀਨ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।