FacebookTwitterg+Mail

ਕਾਫੀ ਡਰਦੀ ਹੈ ਡੇਵਿਡ ਧਵਨ ਤੋਂ ਇਹ ਬਾਲੀਵੁੱਡ ਦੀ ਹੌਟ ਅਦਾਕਾਰਾ

jacqueline fernandez
23 August, 2017 09:04:06 AM

ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ਦਾ ਕਹਿਣਾ ਹੈ ਕਿ ਉਹ 'ਜੁੜਵਾ 2' ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਿਰਦੇਸ਼ਕ ਡੇਵਿਡ ਧਵਨ ਤੋਂ ਬੇਹੱਦ ਡਰਦੀ ਸੀ। ਡੇਵਿਡ ਆਪਣੀ ਸੁਪਰਹਿੱਟ ਫਿਲਮ 'ਜੁੜਵਾ' ਦਾ ਸੀਕਵਲ 'ਜੁੜਵਾ 2' ਬਣਾ ਰਹੇ ਹਨ। ਫਿਲਮ ਵਿਚ ਵਰੁਣ ਧਵਨ, ਤਾਪਸੀ ਪੰਨੂ ਅਤੇ ਜੈਕਲੀਨ ਫਰਨਾਂਡੀਜ਼ ਦੀ ਅਹਿਮ ਭੂਮਿਕਾ ਹੈ।

Punjabi Bollywood Tadka
ਜੈਕਲੀਨ ਨੇ ਹਾਲ ਹੀ ਵਿਚ 'ਜੁੜਵਾ 2' ਦੇ ਟ੍ਰੇਲਰ ਲਾਂਚ ਮੌਕੇ ਕਿਹਾ ਕਿ ਉਸ ਨੂੰ ਇਸ ਫਿਲਮ ਦੀ ਸ਼ੂਟਿੰਗ ਕਰਨ ਦੌਰਾਨ ਸਭ ਤੋਂ ਵੱਧ ਡਰ ਡੇਵਿਡ ਧਵਨ ਤੋਂ ਲੱਗਿਆ ਕਿਉਂਕਿ ਉਨ੍ਹਾਂ ਵਰਗੀਆਂ ਕਾਮੇਡੀ ਫਿਲਮਾਂ ਕੋਈ ਨਹੀਂ ਬਣਾਉਂਦਾ।

Punjabi Bollywood Tadka

ਉਸਨੇ ਵਰੁਣ ਅਤੇ ਪਿਤਾ ਡੇਵਿਡ ਦੇ ਵਿਚਾਲੇ ਦੀ ਕੈਮਿਸਟਰੀ ਬਾਰੇ ਵੀ ਦੱਸਿਆ, ਦੋਹਾਂ ਵਿਚਾਲੇ ਕੈਮਿਸਟਰੀ ਲਾਜਵਾਬ ਹੈ। ਦੋਵਾਂ ਨੂੰ ਸੈੱਟ 'ਤੇ ਇਕ-ਇਕ ਸੀਨ ਲਈ ਬਹਿਸ ਕਰਦੇ ਦੇਖਣ ਵਿਚ ਬਹੁਤ ਹੀ ਮਜ਼ਾ ਆਉਂਦਾ ਸੀ।


Tags: Bollywood CelebrityJacqueline FernandezDavid DhawanJudwaa 2ਜੈਕਲੀਨ ਫਰਨਾਂਡੀਜ਼ਡੇਵਿਡ ਧਵਨਜੁੜਵਾ 2