FacebookTwitterg+Mail

'ਰੇਸ 3' ਤੋਂ ਬਾਅਦ ਹਾਲੀਵੁੱਡ ਦੀ ਇਸ ਫਿਲਮ ਦੇ ਰੀਮੇਕ 'ਚ ਦਿਖੇਗੀ ਜੈਕਲਿਨ

jacqueline fernandez
31 December, 2017 10:57:43 AM

ਨਵੀਂ ਦਿੱਲੀ,(ਬਿਊਰੋ)—  ਅਦਾਕਾਰਾ ਜੈਕਲੀਨ ਫਰਨਾਂਡਿਸ ਨੇ ਕਿਹਾ ਕਿ ਉਹ ਹਾਲੀਵੁੱਡ ਫਿਲਮ 'ਦ ਗਰਲ ਆਨ ਦ ਟ੍ਰੇਨ' ਦੇ ਬਾਲੀਵੁੱਡ ਰੀਮੇਕ 'ਤੇ ਕੰਮ ਕਰ ਰਹੀ ਹਨ। ਐੱਮ. ਟੀ. ਵੀ, ਸੁਪਰ ਫਾਈਟ ਲੀਗ ਦੇ ਦਿੱਲੀ ਹੀਰੋਜ ਦੀ ਸਹਿ-ਮਾਲਕ ਜੈਕਲਿਨ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ, ''ਅਸੀਂ  'ਦ ਗਰਲ ਆਨ ਦ ਟ੍ਰੇਨ' ਤੇ ਕੰਮ ਕਰ ਰਹੇ ਹਾਂ। ਇਹ ਇਕ ਕਿਤਾਬ ਦਾ ਹਾਲੀਵੁੱਡ ਪਰਿਵਰਤਨ ਹੈ। ਅਸੀਂ ਹੁਣ ਉਸ 'ਤੇ ਕੰਮ ਕਰ ਰਹੇ ਹਾਂ। 'ਜੁੜਵਾ 2' ਵਿਚ ਨਜ਼ਰ ਆ ਚੁੱਕੀ ਅਦਾਕਾਰਾ ਦੋ ਫਿਲਮਾਂ 'ਰੇਸ 3' ਵਿਚ ਸੁਪਰਸਟਾਰ ਸਲਮਾਨ ਖਾਨ ਨਾਲ ਅਤੇ 'ਡ੍ਰਾਈਵ' ਵਿਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਰਹੀ ਹੈ।''
'ਡ੍ਰਾਈਵ' ਦੇ ਬਾਰੇ 'ਚ ਅਦਾਕਾਰਾ ਨੇ ਕਿਹਾ, ''ਤਰੁਣ ਮਨਸੁਖਾਨੀ ਵਾਪਸੀ ਕਰ ਰਹੇ ਹਨ। ਸੁਸ਼ਾਂਤ ਅਤੇ ਮੈਂ ਉਨ੍ਹਾਂ ਨਾਲ ਕੰਮ ਕਰ ਰਹੇ ਹਾ। ਉਨ੍ਹਾਂ ਨਾਲ ਕੰਮ ਕਰਨਾ ਅਨੌਖਾ ਹੈ।'' ਰੇਮੋ ਡਿਸੂਜਾ ਦੁਆਰਾ ਨਿਰਦੇਸ਼ਤ 'ਰੇਸ 3' ਸਲਮਾਨ ਖਾਨ ਨਾਲ ਉਨ੍ਹਾਂ ਦੀ ਦੂਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ 'ਕਿੱਕ' (2014) 'ਚ ਨਾਲ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰਸਟਾਰ ਨਾਲ ਦਿਖਾਈ ਦੇਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ।


Tags: hollywood-movieJacqueline FernandezThe Girl on the TrainRemo DSouzamSalman Khan