FacebookTwitterg+Mail

ਜਦੋਂ ਸਲਮਾਨ ਦੇ ਪਿਤਾ ਸਾਹਮਣੇ ਅਜਿਹਾ ਪ੍ਰਪੋਜ਼ਲ ਲੈ ਕੇ ਪਹੁੰਚੀ ਜੈਕਲੀਨ, ਜਵਾਬ ਸੁਣ ਪੈਣਗੀਆਂ ਢਿੱਡੀ ਪੀੜਾਂ

jacqueline fernandez
09 June, 2018 02:18:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅੱਜਕਲ ਆਪਣੀ ਆਉਣ ਫਿਲਮ 'ਰੇਸ 3' ਨੂੰ ਲੈ ਕੇ ਚਰਚਾ 'ਚ ਹੈ। ਪਿਛਲੇ 2-3 ਸਾਲ 'ਚ ਉਹ ਹਿੱਟ ਅਭਿਨੇਤਰੀਆਂ 'ਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ 'ਜੁੜਵਾ' ਹਿੱਟ ਰਹੀ ਸੀ। 'ਰੇਸ 3' ਤੋਂ ਪਹਿਲਾਂ ਜੈਕਲੀਨ ਨੇ ਸਲਮਾਨ ਨਾਲ 'ਕਿੱਕ' 'ਚ ਕੰਮ ਕੀਤਾ ਸੀ।

Punjabi Bollywood Tadka

ਇਸ ਤੋਂ ਬਾਅਦ ਉਹ ਸਲਮਾਨ ਖਾਨ ਨੇ ਪਰਿਵਾਰ ਦੇ ਕਾਫੀ ਕਰੀਬ ਆ ਗਈ ਹੈ। ਮੁੰਬਈ 'ਚ ਜੇਕਰ ਉਨ੍ਹਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਖਾਨ ਪਰਿਵਾਰ ਕੋਲ ਜਾਂਦੀ ਹੈ। ਰਿਪੋਰਟ ਮੁਤਾਬਕ ਹਾਲ ਹੀ 'ਚ ਜੈਕਲੀਨ ਉਰਦੂ ਸਿੱਖਣਾ ਚਾਹੁੰਦੀ ਸੀ, ਜਿਸ ਲਈ ਉਹ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਕੋਲ੍ਹ ਪਹੁੰਚ ਗਈ।

Punjabi Bollywood Tadka

ਜੈਕਲੀਨ ਨੇ ਸਲੀਮ ਖਾਨ ਨੂੰ ਕਿਹਾ ਕਿ ਉਹ ਉਰਦੂ ਸਿੱਖਣਾ ਚਾਹੁੰਦੀ ਹੈ। ਇਸ ਤੋਂ ਬਾਅਦ ਸਲੀਮ ਨੇ ਜੈਕਲੀਨ ਨੂੰ ਜੋ ਕਿਹਾ, ਉਸ ਨੂੰ ਸੁਣ ਸ਼ਾਇਦ ਤੁਸੀਂ ਵੀ ਆਪਣਾ ਹਾਸਾ ਰੋਕ ਨਾ ਸਕੋਗੇ। ਸਲੀਮ ਖਾਨ ਨੇ ਕਿਹਾ, ''ਤੁਸੀਂ ਪਹਿਲਾਂ ਹਿੰਦੀ ਤਾਂ ਢੰਗ ਨਾਲ ਸਿਖ ਲਓ, ਫਿਰ ਉਰਦੂ ਸਿਖ ਲਿਓ।'' ਸਲੀਮ ਖਾਨ ਹਮੇਸ਼ਾ ਤੋਂ ਆਪਣੇ ਮਨ ਦੀ ਗੱਲ ਕਹਿਣ ਲਈ ਜਾਣੇ ਜਾਂਦੇ ਹਨ।

Punjabi Bollywood Tadka

ਉਹ ਸੱਚ ਕਹਿਣ ਤੋਂ ਕਦੇ ਨਹੀਂ ਹਿਚਕਚਾਉਂਦੇ। ਹਾਲਾਂਕਿ ਸਲੀਮ ਖਾਨ ਨੇ ਜੈਕਲੀਨ ਨੂੰ ਉਰਦੂ ਸਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੈਕਲੀਨ ਨੇ ਦੱਸਿਆ, ''ਮੈਂ ਉਰਦੂ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਮੈਂ ਜਲਦੀ ਸਿਖ ਜਾਵਾਂਗੀ। ਮੈਂ ਪਹਿਲਾਂ ਸਰਲ ਸ਼ਬਦ ਸਿਖ ਰਹੀ ਹਾਂ। ਬਾਅਦ 'ਚ ਔਖੇ ਸ਼ਬਦ ਸਿਖਾਂਗੀ।''

Punjabi Bollywood Tadka


Tags: Jacqueline FernandezSalman KhanSalim KhanRace 3

Edited By

Chanda Verma

Chanda Verma is News Editor at Jagbani.