FacebookTwitterg+Mail

'ਰੇਸ 3' 'ਚ ਜਾ ਕੇ ਜੈਕਲੀਨ ਦੇ ਹੋਏ ਵਾਰੇ ਨਿਆਰੇ, ਸ਼ੇਅਰ ਕੀਤੀ ਇਕ ਹੋਰ ਜ਼ਬਰਦਸਤ ਵੀਡੀਓ

jacqueline fernandez
14 June, 2018 01:45:38 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਜਲਦੀ ਹੀ ਸਾਲਮਾਨ ਖਾਨ ਦੇ ਸ਼ੋਅ 'ਦਿ-ਬੰਗ ਵਰਲਡ ਟੂਰ' 'ਚ ਸ਼ਾਮਲ ਹੋਵੇਗੀ। ਹਾਲ ਹੀ 'ਚ ਉਸ ਨੇ ਰਿਹਰਸਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੀ ਫਿਲਮ 'ਕਿੱਕ' ਦੇ ਗੀਤ 'ਯਾਰ ਨਾ ਮਿਲੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਆਪਣੇ ਡਾਂਸ ਤੇ ਲਾਈਵ ਪ੍ਰਫਾਰਮੈਂਸ ਲਈ ਮਕਬੂਲ ਜੈਕਲੀਨ ਨੇ ਸਲਮਾਨ ਖਾਨ ਦੇ ਸਾਹਮਣੇ ਪ੍ਰਫੈਰਮੈਂਸ ਦੇਣ ਸੰਬੰਧੀ ਆਪਣੀ ਘਬਰਾਹਟ ਵੀ ਸਾਂਝੀ ਕੀਤੀ ਹੈ। ਜੈਕਲਿਨ ਨੇ ਕਿਹਾ ਕਿ ਉਹ ਹਜ਼ਾਰਾਂ ਲੋਕਾਂ ਸਾਹਮਣੇ ਲਾਈਵ ਡਾਂਸ ਕਰ ਸਕਦੀ ਹੈ ਪਰ ਸਲਮਾਨ ਸਾਹਮਣੇ ਉਹ ਜ਼ਿਆਦਾ ਘਬਰਾਈ ਹੋਈ ਸੀ। ਡਾਂਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਪਾਣੀ ਦੀ ਜ਼ਰੂਰਤ ਸੀ।

ਦੱਸਣਯੋਗ ਹੈ ਕਿ ਜੈਕਲੀਨ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਸਉਹ ਸਲਮਾਨ ਖਾਨ ਨਾਲ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਸਲਮਾਨ ਤੇ ਜੈਕਲੀਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ ਇਹ ਫਿਲਮ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਕੀਤੀ ਜਾ ਰਹੀ ਹੈ।

 


Tags: Jacqueline FernandezRace 3Salman KhanAnil KapoorBobby DeolDaisy ShahSaqib SaleemFreddy DaruwalaRemo DSouza

Edited By

Sunita

Sunita is News Editor at Jagbani.