FacebookTwitterg+Mail

ਜ਼ੈਕਲੀਨ-ਡੇਜ਼ੀ ਦੇ ਐਕਸ਼ਨ ਸੀਨਜ਼ ਦੀ ਮੇਕਿੰਗ ਵੀਡੀਓ ਆਈ ਸਾਹਮਣੇ

jacqueline fernandez
20 June, 2018 01:50:55 PM

ਮੁੰਬਈ (ਬਿਊਰੋ)— ਰੈਮੋ ਡਿਸੂਜ਼ਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰੇਸ 3' ਸ਼ੂਟਿੰਗ ਦੀ ਸ਼ੁਰੂਆਤ ਤੋਂ ਹੀ ਚਰਚਾ 'ਚ ਹੈ। ਰਿਲੀਜ਼ਿੰਗ ਤੋਂ ਪਹਿਲਾਂ ਫਿਲਮ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਉੱਥੇ ਹੀ ਹਾਲ ਹੀ 'ਚ ਫਿਲਮ ਦੇ ਸਟੰਟ ਸੀਨਜ਼ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਦਰਸਅਲ, ਇਸ ਵੀਡੀਓ 'ਚ ਜੈਕਲੀਨ ਫਰਨਾਂਡੀਜ਼ ਅਤੇ ਡੇਜ਼ੀ ਸ਼ਾਹ ਦੇ ਜ਼ਬਰਦਸਤ ਐਕਸ਼ਨ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।

ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਫਿਲਮ 'ਚ ਨਜ਼ਰ ਆਇਆ ਦੋਹਾਂ ਵਿਚਕਾਰ ਫਾਈਟਿੰਗ ਸੀਕਵੇਂਸ ਨੂੰ ਸ਼ੂਟ ਕਰਨ ਲਈ ਜੈਕਲੀਨ ਅਤੇ ਡੇਜ਼ੀ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਇਸ ਵੀਡੀਓ 'ਚ ਦੋਵੇਂ ਕਾਫੀ ਮੁਸ਼ਕਿਲ ਸਟੰਟ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ 'ਚ ਸਲਮਾਨ ਸਮੇਤ ਪੂਰੀ ਟੀਮ ਨਜ਼ਰ ਆ ਰਹੀ ਹੈ। ਉੱਥੇ ਹੀ ਵੀਡੀਓ 'ਚ ਸਲਮਾਨ, ਜੈਕਲੀਨ ਅਤੇ ਡੇਜ਼ੀ ਦੀ ਸ਼ੂਟਿੰਗ ਦੌਰਾਨ ਮਦਦ ਕਰਦੇ ਦਿਖਾਈ ਦੇ ਰਹੇ ਹਨ। ਇੰਨਾ ਹੀ ਵੀਡੀਓ 'ਚ ਜੈਕਲੀਨ, ਸਲਮਾਨ ਨੂੰ ਕਿੱਕ ਮਾਰਦੀ ਨਜ਼ਰ ਆ ਰਹੀ ਹੈ।


Tags: Jacqueline Fernandez Daisy Shah Salman Khan Behind The Scenes Race 3 Bollywood Actress

Edited By

Kapil Kumar

Kapil Kumar is News Editor at Jagbani.