FacebookTwitterg+Mail

ਜੈਕਲੀਨ-ਕੈਟਰੀਨਾ ਵਿਚਕਾਰ ਨਹੀਂ ਚੱਲ ਰਹੀ ਕੋਲਡ ਵਾਰ, ਤਸਵੀਰਾਂ ਨੇ ਸਬੂਤ

jacqueline fernandez
02 July, 2018 03:44:11 PM

ਮੁੰਬਈ (ਬਿਊਰੋ)— ਜਦੋਂ ਬਾਲੀਵੁੱਡ ਦੀਆਂ ਦੋ ਵੱਡੀਆਂ ਅਦਾਕਾਰਾ ਕਿਸੇ ਪ੍ਰੋਜੈਕਟ 'ਚ ਇੱਕਠੀਆਂ ਹੋਣ ਤਾਂ ਉਨ੍ਹਾਂ ਵਿਚਕਾਰ ਕੋਲਡ ਵਾਰ ਦੀਆਂ ਖਬਰਾਂ ਆਉਣਾ ਲਾਜ਼ਮੀ ਹੈ। ਹਾਲ ਹੀ ਜਦੋਂ ਸਲਮਾਨ ਖਾਨ ਆਪਣੀ 'ਦਬੰਗ' ਟੀਮ ਨਾਲ ਵਿਦੇਸ਼ 'ਚ ਸ਼ੋਅ ਕਰਨ ਲਈ ਪਹੁੰਚੇ ਤਾਂ ਲੋਕਾਂ ਵਲੋਂ ਅਜਿਹਾ ਡਰ ਸੀ ਕਿ ਉੱਥੇ ਦੋਹਾਂ ਵਿਚਕਾਰ ਕੁਝ ਤਾਂ ਜ਼ਰੂਰ ਹੋਵੇਗਾ। ਅਜਿਹਾ ਹੋਇਆ ਵੀ, ਸੂਤਰਾਂ ਮੁਤਾਬਕ ਕੈਟਰੀਨਾ-ਜੈਕਲੀਨ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ। ਇਨ੍ਹਾਂ ਵਿਚਕਾਰ ਦੂਰੀਆਂ ਇੰਨੀਆਂ ਵੱਧ ਗਈਆਂ ਕਿ ਦੋਹਾਂ ਨੂੰ ਹੋਟਲ 'ਚ ਵੱਖ-ਵੱਖ ਕਮਰਾ ਦਿੱਤਾ ਗਿਆ ਅਤੇ ਖੁਦ ਸਲਮਾਨ ਇਸ ਗੱਲ ਦਾ ਧਿਆਨ ਰੱਖ ਰਹੇ ਕਿ ਤਾਂ ਜੋ ਦੋਵਾਂ ਵਿਚਕਾਰ ਕੋਈ ਤਕਰਾਰ ਨਾ ਹੋਵੇ।

Punjabi Bollywood Tadka
ਹਾਲ ਹੀ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਕੈਟਰੀਨਾ ਅਤੇ ਜੈਕਲੀਨ ਦੀ ਲੜਾਈ ਦਾ ਸੱਚ ਸਾਹਮਣੇ ਆ ਗਿਆ ਹੈ। ਦਰਸਅਲ, ਦਬੰਗ ਟੂਰ 'ਤੇ ਗਏ ਸਭ ਕਲਾਕਾਰ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ। ਬੀਤੇ ਦਿਨੀਂ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਦੌਰਾਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਅਤੇ ਜੈਕਲੀਨ ਇਕੱਠੀਆਂ ਮਸਤੀ ਕਰਦੀਆਂ ਨਜ਼ਰ ਆਈਆਂ ਹਨ। ਉੱਥੇ ਹੀ ਜੈਕਲੀਨ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਕੈਟਰੀਨਾ ਨਾਲ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੋਵੇਂ ਅਦਾਕਾਰਾ ਇਕ-ਦੂਜੇ ਦੀ ਕੰਪਨੀ 'ਚ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ।

Punjabi Bollywood Tadka

 

A post shared by Sonakshi Sinha (@aslisona) on

 


Tags: Jacqueline Fernandez Katrina Kaif Salman Khan Dabangg Tour 2018 Cold War Bollywood Actress

Edited By

Kapil Kumar

Kapil Kumar is News Editor at Jagbani.