FacebookTwitterg+Mail

ਬ੍ਰਾਈਡਲ ਲੁੱਕ 'ਚ ਜੈਕਲੀਨ ਨੇ ਦਿਖਾਇਆ ਖੂਬਸੂਰਤ ਅੰਦਾਜ਼, ਦੇਖ ਵਧਣਗੀਆਂ ਫੈਨਜ਼ ਦੀਆਂ ਧੜਕਨਾਂ

jacqueline fernandez
14 August, 2018 11:02:34 AM

ਮੁੰਬਈ(ਬਿਊਰੋ)— ਅਦਾਕਾਰਾ ਜੈਕਲੀਨ ਫਰਨਾਂਡਿਜ਼ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੂੰ ਫਿਟਨੈੱਸ ਅਤੇ ਹੌਟਨੈੱਸ ਲਈ ਵੀ ਜਾਣਿਆ ਜਾਂਦਾ ਹੈ। ਰੈੱਡ ਕਾਰਪੈੱਟ ਤੋਂ ਲੈ ਕੇ ਹਰ ਤਰ੍ਹਾਂ ਦੇ ਈਵੈਂਟ 'ਚ ਉਹ ਬੇਹੱਦ ਗਲੈਮਰਸ ਅਤੇ ਖੂਬਸੂਰਤ ਨਜ਼ਰ ਆਉਂਦੀ ਹੈ।

Punjabi Bollywood Tadka

ਹਾਲ ਹੀ 'ਚ ਜੈਕਲੀਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਸ ਨੇ ਹਲਕੇ ਗੁਲਾਬੀ ਤੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੈ। ਇਸ ਲੁੱਕ 'ਚ ਜੈਕਲੀਨ ਕਾਫੀ ਖੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਦਰਅਸਲ ਜੈਕਲੀਨ ਨੇ 'ਬ੍ਰਾਈਡਲ ਏਸ਼ੀਆ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਉਹ ਬ੍ਰਾਈਡਲ ਦੀ ਲੁੱਕ 'ਚ ਨਜ਼ਰ ਆ ਰਹੀ ਹੈ।

 Punjabi Bollywood Tadka
ਦੱਸਣਯੋਗ ਹੈ ਕਿ ਜੈਕਲੀਨ ਸ਼੍ਰੀਲੰਕਾ ਦੀ ਅਦਾਕਾਰਾ ਹੋਣ ਦੇ ਨਾਲ–ਨਾਲ ਸਾਬਕਾ ਮਾਡਲ ਅਤੇ ਮਿਸ ਸ਼੍ਰੀਲੰਕਾ ਯੂਨੀਵਰਸ ਦੀ ਜੇਤੂ ਵੀ ਹੈ। ਫਿਲਮਾਂ ਤੋਂ ਇਲਾਵਾ ਉਹ ਸਟੇਜ ਸ਼ੋਅ 'ਚ ਵੀ ਹਿੱਸਾ ਲੈਂਦੀ ਹੈ। ਇਸ ਦੇ ਨਾਲ ਹੀ ਜੈਕਲੀਨ ਕਈ ਬ੍ਰਾਂਡਸ ਨੂੰ ਐਡੋਰਸ ਵੀ ਕਰਦੀ ਹੈ।

Punjabi Bollywood Tadka

ਜੈਕਲੀਨ ਸੋਸ਼ਲ ਪਲੇਟਫਾਰਮ 'ਤੇ ਵੀ ਬੇਹੱਦ ਐਕਟਿਵ ਰਹਿੰਦੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਟੀ. ਵੀ. ਸ਼ੋਅ ਹੋਸਟ ਕਰ ਚੁੱਕੀ ਹੈ। ਟੀ. ਵੀ. ਰਿਪੋਰਟਿੰਗ ਕਰਦੇ ਸਮੇਂ ਹੀ ਉਸ ਨੂੰ ਮਾਡਲਿੰਗ ਦੇ ਆਫਰ ਆਉਣ ਲੱਗੇ ਸਨ, ਜਿਸ ਨਾਲ ਉਸ ਨੇ ਫਿਲਮਾਂ ਵੱਲ ਰੁਖ ਮੋੜ ਲਿਆ।

Punjabi Bollywood Tadka


Tags: Beautiful CollectionJacqueline FernandezPromotesBridal AsiaBollywood Celebrity

Edited By

Sunita

Sunita is News Editor at Jagbani.