ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ 'ਤੇ ਇਨ੍ਹੀਂ ਦਿਨੀਂ ਆਯੁਸ਼ ਸ਼ਰਮਾ ਦੀ ਫਿਲਮ 'ਲਵਯਾਤਰੀ' ਦਾ ਖੁਮਾਰ ਚੜ੍ਹਿਆ ਨਜ਼ਰ ਆ ਰਿਹਾ ਹੈ। ਜੀ ਹਾਂ, ਜੈਕਲੀਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਦੋ ਦੋਸਤਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜੈਕਲੀਨ ਆਯੁਸ਼ ਦੀ ਆਉਣ ਵਾਲੀ ਫਿਲਮ 'ਲਵਯਾਤਰੀ' ਦੇ ਗੀਤ 'ਤੇ ਕਾਫੀ ਡਾਂਸ ਕਰ ਰਹੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਫਿਲਮ ਦੀ ਕਾਸਟ ਨਾਲ ਜੈਕਲੀਨ ਵੀ 'ਲਵਯਾਤਰੀ' ਨੂੰ ਪ੍ਰਮੋਟ ਕਰ ਰਹੀ ਹੈ।
ਕਰੇ ਵੀ ਕਿਉਂ ਨਾ ਫਿਲਮ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਦੀ ਜੋ ਹੈ ਅਤੇ ਫਿਲਮ ਨਾਲ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਵੀਡੀਓ 'ਚ ਜੈਕਲੀਨ ਆਪਣੀਆਂ ਦੋਸਤਾਂ ਪੂਨਮ ਤੇ ਪ੍ਰਿਅੰਕਾ ਨਾਲ ਡਾਂਸ ਸਟੈਪ ਮੈਚ ਕਰ ਰਹੀ ਹੈ।
ਇਸ ਵੀਡੀਓ 'ਚ ਜੈਕਲੀਨ ਡਾਂਸ ਕਰਦੀ ਹੋਈ ਆਪਣੀ ਸਹੇਲੀ ਨਾਲ ਟਕਰਾ ਵੀ ਜਾਂਦੀ ਹੈ ਪਰ ਇਸ ਤੋਂ ਬਾਅਦ ਵੀ ਉਹ ਡਾਂਸ ਕਰਦੀ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਹੀ ਹੈ।
ਦੱਸ ਦੇਈਏ ਦੀ 'ਚੋਗਾਡਾ' ਗੀਤ 'ਲਵਯਾਰਤੀ' ਦਾ ਹੈ। ਫਿਲਮ ਨਾਲ ਆਯੁਸ਼ ਤੇ ਉਸ ਦੀ ਅਦਾਕਾਰਾ ਵਰੀਨਾ ਹੁਸੈਨ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਫਿਲਮ ਦੇ ਗੀਤ ਤੇ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।