ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ। ਅਕਸਰ ਹੀ ਸੋਸ਼ਲ ਮੀਡੀਆ ਜੈਕਲੀਨ ਆਪਣੀ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਜੈਕਲੀਨ ਮੁੰਬਈ 'ਚ ਇਕ ਫੈਸ਼ਨ ਡਿਜ਼ਾਈਨਰ ਲਈ ਰੈਂਪ ਵਾਕ 'ਤੇ ਨਜ਼ਰ ਆਈ।
ਇਸ ਦੌਰਾਨ ਜੈਕਲੀਨ ਨੇ ਰੈੱਡ ਕਲਰ ਦੀ ਹੌਟ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਡਰੈੱਸ ਨਾਲ ਡੈਕਲੀਨ ਨੇ ਵਾਲਾਂ ਨੂੰ ਖੋਲ੍ਹਿਆ ਹੋਇਆ ਸੀ, ਜੋ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਸਨ।
ਦੱਸ ਦੇਈਏ ਕਿ 'ਜੁੜਵਾ 2' 'ਚ ਜੈਕਲੀਨ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਹਾਲ ਹੀ 'ਚ ਸਲਮਾਨ ਖਾਨ ਦੀ ਰਿਲੀਜ਼ ਹੋਈ ਫਿਲਮ 'ਰੇਸ 3' 'ਚ ਜੈਕਲੀਨ ਦੀ ਅਦਾਕਾਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ।