FacebookTwitterg+Mail

ਜੈਕਲੀਨ ਦਾ 'ਜੈਕ ਆਫ ਹਾਰਟਸ' ਗ੍ਰਾਫਟੀ ਬਣਿਆ ਪ੍ਰਸਿੱਧ ਸੈਲਫੀ ਪੁਆਇੰਟ

jacqueline fernandez
02 November, 2018 04:52:49 PM

ਮੁੰਬਈ (ਬਿਊਰੋ)— ਸ਼ਹਿਰ 'ਚ ਇਕ ਨਵਾਂ ਸੈਲਫੀ ਪੁਆਇੰਟ ਆ ਗਿਆ ਹੈ। ਮੁੰਬਈ ਦੀ ਉਪਨਗਰੀ ਬਾਂਦ੍ਰਾ 'ਚ 'ਜੈਕ ਆਫ ਹਾਰਟਸ' ਨਾਮਕ ਗ੍ਰਾਫਟੀ ਆਰਟ 'ਤੇ ਪ੍ਰਸ਼ੰਸਕ ਜੈਕਲੀਨ ਫਰਨਾਂਡੀਜ਼ ਨਾਲ ਸੈਲਫੀ ਕਲਿੱਕ ਕਰਵਾਉਣ ਤੋਂ ਖੁਦ ਨੂੰ ਨਹੀਂ ਰੋਕ ਸਕੇ। ਬਾਲੀਵੁੱਡ ਦੀਆਂ ਸਭ ਤੋਂ ਪਸੰਦੀਦਾ ਅਭਿਨੇਤਰੀਆਂ 'ਚੋਂ ਇਕ ਜੈਕਲੀਨ ਅਕਸਰ ਆਪਣੇ ਪ੍ਰਸ਼ੰਸਕਾਂ ਵਿਚਕਾਰ ਪਿਆਰ ਦਾ ਪਾਤਰ ਬਣੀ ਰਹਿੰਦੀ ਹੈ। ਜੈਕਲੀਨ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਜੈਕ ਆਫ ਹਾਰਟਸ ਦੀ ਉਪਾਧੀ ਦਿੱਤੀ ਗਈ ਹੈ ਅਤੇ ਅਜਿਹੇ 'ਚ ਜੈਕਲੀਨ ਨੂੰ ਆਪਣੇ ਫੈਨਜ਼ ਵਲੋਂ ਇਕ ਤੋਹਫਾ ਮਿਲਿਆ ਹੈ ਜਿੱਥੇ ਉਸ ਦੇ ਘਰ ਕੋਲ ਉਸ ਦੀ ਪੇਟਿੰਗ ਕੀਤੀ ਗਈ, ਜੋ ਪ੍ਰਸ਼ੰਸਕਾਂ ਵਿਚਕਾਰ ਇਕ ਖਿੱਚ ਦਾ ਕੇਂਦਰ ਬਣ ਚੁੱਕੀ ਹੈ।

Punjabi Bollywood Tadka

ਬਾਂਦ੍ਰਾ ਆਪਣੇ ਗ੍ਰਾਫਟੀ ਆਰਟਸ ਲਈ ਪ੍ਰਸਿੱਧ ਹੈ। ਇਨ੍ਹਾਂ ਪੇਟਿੰਗ ਰਾਹੀਂ ਸ਼ਹਿਰ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਬਾਂਦ੍ਰਾ ਦੇ ਇਸ ਗ੍ਰਾਫਟੀ ਆਰਟ 'ਚ ਹੁਣ 'ਜੈਕ ਆਫ ਹਾਰਟਸ' ਵੀ ਸ਼ਾਮਲ ਹੋ ਚੁੱਕਾ ਹੈ ਜਿੱਥੇ ਜੈਕਲੀਨ ਦੇ ਪ੍ਰਸ਼ੰਸਕ ਆਪਣਾ ਪਿਆਰ ਜ਼ਾਹਿਰ ਕਰਨ 'ਚ ਕੋਈ ਮੌਕਾ ਨਹੀਂ ਛੱਡ ਰਹੇ। ਜੈਕਲੀਨ ਦੇ ਜਨਮਦਿਨ 'ਤੇ 'ਜੁੜਵਾ 2' 'ਚ ਉਸ ਦੇ ਸਹਿ-ਕਲਾਕਾਰ ਵਰੁਣ ਧਵਨ ਨੇ ਅਭਿਨੇਤਰੀ ਨੂੰ 'ਜੈਕ ਆਫ ਹਾਰਟਸ' ਨਾਂ ਰਾਹੀਂ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜੈਕਲੀਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜੈਕਲੀਨ ਫਰਨਾਂਡੀਜ਼ ਆਪਣੀ ਪਿਛਲੀਆਂ ਦੋ ਫਿਲਮਾਂ 'ਜੁੜਵਾ 2' ਅਤੇ 'ਰੇਸ 3' ਦੀ ਸਫਲਤਾ ਤੋਂ ਬਾਅਦ ਬ੍ਰਾਂਡ ਦੀ ਦੁਨੀਆ 'ਚ ਸਭ ਤੋਂ ਪਸੰਦੀਦਾ ਅਭਿਨੇਤਰੀ ਬਣ ਚੁੱਕੀ ਹੈ।

Punjabi Bollywood TadkaPunjabi Bollywood Tadka


Tags: Jacqueline Fernandez Jack of Hearts Graffiti Arts Selfie Point Painting Bollywood Actress

About The Author

Kapil Kumar

Kapil Kumar is content editor at Punjab Kesari