ਨਵੀਂ ਦਿੱਲੀ(ਬਿਊਰੋ)— ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਲਈ ਮੁੰਬਈ ਦੇ ਸੈਲੀਬ੍ਰੇਸ਼ਨ ਸਪੋਰਟ ਕਲੱਬ 'ਚ ਰੱਖੀ ਗਈ ਸ਼ਰਧਾਂਜਲੀ ਸਭਾ 'ਚ ਬਾਲੀਵੁੱਡ ਦੀ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਜੈਕਲੀਨ ਫਰਨਾਂਡੀਜ਼ ਵੀ ਨਜ਼ਰ ਆਈ। ਕਲੱਬ 'ਚ ਦਾਖਲ ਹੋਣ ਦੀ ਉਸ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਸ ਤਸਵੀਰ 'ਚ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਨੇ ਉਸ ਦੀ ਰੱਜ ਕੇ ਨਿੰਦਿਆ ਕੀਤੀ ਤੇ ਟਰੋਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਯੂਜਰਸ ਦਾ ਆਖਣਾ ਹੈ ਕਿ, ਉਸ ਨੂੰ ਅਜਿਹੇ ਸਮੇਂ 'ਤੇ ਹਸਣ ਦੀ ਬਜਾਏ ਆਪਣਾ ਦੁੱਖ ਪ੍ਰਗਟ ਕਰਨਾ ਚਾਹੀਦਾ ਸੀ।
ਇਕ ਯੂਜਰਸ ਨੇ ਲਿਖਿਆ, ''ਪਿਆਰੀ ਜੈਕਲੀਨ ਜੇਕਰ ਤੁਸੀਂ ਕਿਸੇ ਮਸ਼ਹੂਰ ਹਸਤੀ ਪ੍ਰਤੀ ਸਨਮਾਨ ਪ੍ਰਗਟ ਨਹੀਂ ਕਰ ਸਕਦੀ ਤਾਂ ਤੁਹਾਨੂੰ ਅਜਿਹੇ ਥਾਂ 'ਤੇ ਜਾਣਾ ਹੀ ਨਹੀਂ ਚਾਹੀਦਾ ਸੀ।
ਮੀਡੀਆ ਕਵਰੇਜ ਲਈ ਆਉਣਾ ਬੰਦ ਕਰੋ।'' ਇਕ ਹੋਰ ਯੂਜਰ ਨੇ ਲਿਖਿਆ, ''ਜੈਕਲੀਨ ਨੂੰ ਸ਼ਰਮ ਆਉਣੀ ਚਾਹੀਦੀ।'' ਇਕ ਹੋਰ ਯੂਜਰ ਨੇ ਲਿਖਿਆ, ''ਘੱਟੋਂ-ਘੱਟ ਤੁਸੀਂ ਦੁਖੀ ਹੋਣ ਦੀ ਝੂਠੀ ਐਕਟਿੰਗ ਤਾਂ ਕਰ ਹੀ ਕਰ ਲੈਂਦੇ।''
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੀ ਮੁੰਬਈ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨ ਘਾਟ 'ਚ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤੀ ਗਿਆ। ਪਤੀ ਬੋਨੀ ਕਪੂਰ ਨੇ ਸ਼੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਮੁੱਖ ਅਗਨੀ ਦਿੱਤੀ।