FacebookTwitterg+Mail

B'day : ਹਰ ਆਊਟਫਿੱਟ 'ਚ ਗਲੈਮਰ ਤੇ ਖੂਬਸੂਰਤੀ ਦਾ ਤੜਕਾ ਲਗਾਉਂਦੀ ਹੈ ਜੈਕਲੀਨ ਫਰਨਾਂਡੀਜ਼

jacqueline fernandez birthday
11 August, 2019 12:53:27 PM

ਮੁੰਬਈ (ਬਿਊਰੋ)— ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੂੰ ਫਿਟਨੈੱਸ ਅਤੇ ਹੌਟਨੈੱਸ ਲਈ ਜਾਣਿਆ ਜਾਂਦਾ ਹੈ। ਰੈੱਡ ਕਾਰਪੇਟ ਤੋਂ ਲੈ ਕੇ ਹਰ ਤਰ੍ਹਾਂ ਦੇ ਈਵੈਂਟ 'ਚ ਉਹ ਬੇਹੱਦ ਗਲੈਮਰਸ ਅਤੇ ਖੂਬਸੂਰਤ ਲੱਗਦੀ ਹੈ। ਤੁਸੀਂ ਅਕਸਰ ਉਨ੍ਹਾਂ ਨੂੰ ਵੈਸਟਰਨ ਡਰੈੱਸਿਜ਼ 'ਚ ਦੇਖਿਆ ਹੋਵੇਗਾ ਪਰ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਉਹ ਵੈਸਟਰਨ ਡਰੈੱਸਿਜ਼ ਤੋਂ ਇਲਾਵਾ ਸਾੜ੍ਹੀ ਅਤੇ ਲਹਿੰਗੇ 'ਚ ਨਜ਼ਰ ਆ ਰਹੀ ਹੈ। ਅੱਜ ਉਹ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਬਹਿਰੀਨ 'ਚ 11 ਅਗਸਤ 1985 ਨੂੰ ਹੋਇਆ ਸੀ।
Punjabi Bollywood Tadka
ਜੈਕਲੀਨ ਫਰਨਾਂਡੀਜ਼ ਸ਼੍ਰੀਲੰਕਨ ਅਦਾਕਾਰਾ ਹੋਣ ਦੇ ਨਾਲ-ਨਾਲ ਸਾਬਕਾ ਮਾਡਲ ਅਤੇ ਮਿਸ ਯੂਨੀਵਰਸ ਸ਼੍ਰੀਲੰਕਾ ਦੀ ਜੇਤੂ ਵੀ ਹੈ। ਫਿਲਮਾਂ ਤੋਂ ਇਲਾਵਾ ਉਹ ਸਟੇਜ ਸ਼ੋਅ 'ਚ ਵੀ ਹਿੱਸਾ ਲੈਂਦੀ ਹੈ। ਇਸ ਦੇ ਨਾਲ ਵੀ ਉਹ ਕਈ ਬ੍ਰਾਂਡਸ ਵੀ ਐਂਡੋਰਸ ਕਰਦੀ ਹੈ। ਇਨ੍ਹਾਂ ਤੋਂ ਇਲਾਵਾ ਉਹ ਸੋਸ਼ਲ ਪਲੈਟਫਾਰਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
Punjabi Bollywood Tadka
ਫੈਮਿਲੀ ਬੈਕਗ੍ਰਾਊਂਡ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਸ਼੍ਰੀਲੰਕਨ ਹਨ ਅਤੇ ਮਾਂ ਮਲੇਸ਼ੀਅਨ-ਕੈਨੇਡੀਅਨ ਹਨ। ਜੈਕਲੀਨ ਦੇ 4 ਭਰਾ-ਭੈਣ ਹਨ, ਜਿਨ੍ਹਾਂ 'ਚੋਂ ਉਹ ਸਭ ਤੋਂ ਛੋਟੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਟੀ. ਵੀ. ਸ਼ੋਅ ਹੋਸਟ ਕਰ ਚੁੱਕੀ ਹੈ। ਟੀ. ਵੀ. 'ਤੇ ਰਿਪੋਰਟਿੰਗ ਕਰਦੇ ਸਮੇਂ ਹੀ ਉਨ੍ਹਾਂ ਨੂੰ ਮਾਡਲਿੰਗ ਦੇ ਆਫਰ ਆਉਣ ਲੱਗੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣਾ ਕਰੀਅਰ ਬਣਾਇਆ।
Punjabi Bollywood Tadka
ਜੈਕਲੀਨ ਨੇ ਆਸਟ੍ਰੇਲੀਆ ਤੋਂ ਮਾਸ ਕੰਮਿਊਨੀਕੇਸ਼ਨ 'ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ। ਜੈਕਲੀਨ ਨੇ ਫਿਲਮ ਕਰੀਅਰ ਦੀ ਸ਼ੁਰੂਆਤ 'ਅਲਾਦੀਨ' ਫਿਲਮ ਨਾਲ ਕੀਤੀ ਸੀ। ਜੈਕਲੀਨ ਨੇ ਹੁਣ ਤੱਕ 'ਰੇਸ 3', 'ਜੁੜਵਾ 2', 'ਏ ਜੈਂਟਲਮੈਨ', 'ਢਿਸ਼ੂਮ', 'ਦਿ ਫਲਾਈਂਗ ਜੱਟ', 'ਹਾਊਸਫੁੱਲ 3', 'ਰੌਏ', 'ਬ੍ਰਦਰਜ਼', 'ਕਿੱਕ' ਵਰਗੀਆਂ ਫਿਲਮਾਂ ਨਾਲ ਇੰਡਸਟਰੀ 'ਚ ਖਾਸ ਪਛਾਣ ਕਾਇਮ ਕਰ ਚੁੱਕੀ ਹੈ।
Punjabi Bollywood Tadka
ਜੈਕਲੀਨ ਨੇ ਬਹੁਤ ਘੱਟ ਸਮੇਂ 'ਚ ਹੀ ਆਪਣੀ ਖੂਬਸੂਰਤੀ ਅਤੇ ਟੈਲੇਂਟ ਰਾਹੀਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Jacqueline FernandezHappy BirthdayKickJudwaa 2Race 3Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari