FacebookTwitterg+Mail

ਅੱਧੀ ਰਾਤ ਇਸ ਡਿੱਸ਼ ਲਈ ਚਿਹਰਾ ਲੁਕਾ ਕੇ ਬਾਜ਼ਾਰ ਪਹੁੰਚੀ ਜੈਕਲੀਨ, ਵੀਡੀਓ ਵਾਇਰਲ

jacqueline fernandez disguised herself to have momos with her friends
27 May, 2019 01:19:56 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹੀਂ ਦਿਨੀਂ ਨੈਨੀਤਾਲ 'ਚ ਵੈੱਬ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ 'ਚ ਜੈਕਲੀਨ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਦੋਸਤਾਂ ਨਾਲ ਮੋਮੋਜ ਖਾਣ ਲਈ ਜਾਂਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਜੈਕਲੀਨ ਨੇ ਸਕਾਰਫ ਨਾਲ ਆਪਣਾ ਫੇਸ ਲੁਕਾਇਆ ਹੈ ਅਤੇ ਆਪਣੇ ਦੋਸਤਾਂ ਨਾਲ ਨੈਨੀਤਾਲ ਦੀ ਮਾਰਕਿਟ ਘੁੰਮ ਰਹੀ ਹੈ।

 
 
 
 
 
 
 
 
 
 
 
 
 
 

A little MoMo adventure in Nainital 🥰🥰 with these cuties!! #postshootmuchies

A post shared by Jacqueline Fernandez (@jacquelinef143) on May 24, 2019 at 9:04am PDT


ਦਰਅਸਲ, ਬਾਜ਼ਾਰ 'ਚ ਟੂਰਿਸਟ ਦੀ ਕਾਫੀ ਭੀੜ ਸੀ। ਅਜਿਹੇ 'ਚ ਜੈਕਲੀਨ ਨੂੰ ਕੋਈ ਪਛਾਣ ਨਾ ਲਵੇ, ਇਸ ਲਈ ਜੈਕਲੀਨ ਨੇ ਆਪਣਾ ਫੇਸ ਕਵਰ ਕੀਤਾ ਹੋਇਆ ਸੀ। ਇਸ ਵੀਡੀਓ ਨਾਲ ਜੈਕਲੀਨ ਨੇ ਕੈਪਸ਼ਨ ਵੀ ਦਿੱਤਾ,''ਤਿੱਬਤੀ ਬਾਜ਼ਾਰ 'ਚ ਮੋਮ''...'ਏ ਲਿਟਿਲ ਮੋਮੋ ਐਡਵੇਂਚਰ ਇਨ ਨੈਨੀਤਾਲ'।

Punjabi Bollywood Tadka
ਇਸ ਦੇ ਨਾਲ ਹੀ ਅਦਾਕਾਰਾ ਓਰਵਸ਼ੀ ਰੌਤੇਲਾ ਨੇ ਵੀਡੀਓ ਦੇਖਣ ਤੋਂ ਬਾਅਦ ਕੁਮੈਂਟ ਕਰਕੇ ਲਿਖਿਆ,''ਇਹ ਮੇਰੀ ਮਨਪਸੰਦੀ ਜਗ੍ਹਾ ਹੈ, ਮੋਮੋ, ਨੂਡਲਸ ਮੇਰੇ ਲਈ ਵੀ ਲੈ ਆਈਓ।''

Punjabi Bollywood Tadka
ਓਰਵਸ਼ੀ ਨੇ ਅੱਗੇ ਲਿਖਿਆ,''ਸੋਨੂ ਫਾਸਟ ਫੂਡ, ਆਪਣੀ ਸ਼ਾਪ ਮੁੰਬਈ 'ਚ ਵੀ ਖੋਲ੍ਹੋ, ਫਿਰ ਅਸੀਂ ਉਸ ਨੂੰ ਆਪਣਾ ਅੱਡਾ ਬਣਾ ਲਵਾਂਗੇ।''
Punjabi Bollywood Tadka
ਵਰਕਫਰੰਟ ਦੀ ਗੱਲ ਕਰੀਏ ਤਾਂ ਜੈਕਲੀਨ ਜਲਦ ਹੀ ਫਿਲਮ 'ਡ੍ਰਾਈਵ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਸੂਸ਼ਾਂਤ ਸਿੰਘ ਰਾਜਪੂਤ ਵੀ ਹਨ।


Tags: Jacqueline FernandezMomosNainitalInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.