FacebookTwitterg+Mail

ਪੰਜਾਬੀ ਵੀਡੀਓ 'ਚ ਦਿਖ ਸਕਦੀ ਹੈ ਜੈਕਲੀਨ ਫਰਨਾਂਡੀਜ਼, ਮਿਲਿਆ 5 ਕਰੋੜ ਦਾ ਆਫਰ

jacqueline fernandez in punjabi song
16 December, 2017 02:48:56 PM

ਜਲੰਧਰ (ਬਿਊਰੋ)— ਜੈਕਲੀਨ ਫਰਨਾਂਡੀਜ਼ ਦੇ ਡਾਂਸਿੰਗ ਮੂਵਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। 'ਲਤ ਲਗ ਗਈ', 'ਸੂਰਜ ਡੂਬਾ ਹੈ', 'ਜੁੰਮੇ ਕੀ ਰਾਤ' ਤੇ 'ਚਲਤੀ ਹੈ ਕਯਾ 9 ਸੇ 12' ਵਰਗੇ ਗੀਤ ਉਸ ਦੇ ਪ੍ਰਸਿੱਧ ਡਾਂਸਿੰਗ ਨੰਬਰਸ ਰਹੇ ਹਨ। ਇਸ ਵਾਰ ਉਸ ਨੇ ਆਪਣੇ ਸੁਪਰਹਿੱਟ ਪਾਰਟੀ ਨੰਬਰ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
Punjabi Bollywood Tadka
ਉਸ ਦਾ ਹਰ ਗੀਤ ਪਾਰਟੀ ਸੌਂਗਸ ਦੀ ਲਿਸਟ ਦੀ ਜਾਨ ਬਣਦਾ ਹੈ। ਸ਼ਾਇਦ ਇਸ ਲਈ ਜੈਕਲੀਨ ਨੂੰ ਚਾਰਟਬਸਟਰਸ ਦੀ ਰਾਣੀ ਕਿਹਾ ਜਾਣ ਲੱਗਾ ਹੈ। ਹਾਲ ਹੀ 'ਚ ਉਸ ਨੇ ਇਕ ਪੰਜਾਬੀ ਮਿਊਜ਼ਿਕ ਵੀਡੀਓ ਲਈ ਅਪ੍ਰੋਚ ਕੀਤਾ ਗਿਆ ਹੈ, ਜਿਸ ਲਈ ਉਸ ਨੂੰ ਬਹੁਤ ਵੱਡੀ ਰਾਸ਼ੀ ਆਫਰ ਕੀਤੀ ਗਈ ਹੈ।
Punjabi Bollywood Tadka
ਸੂਤਰਾਂ ਮੁਤਾਬਕ ਪੰਜਾਬ ਦੀ ਇਕ ਨਾਮੀ ਪ੍ਰੋਡਕਸ਼ਨ ਕੰਪਨੀ ਉਸ ਨੂੰ ਆਪਣੇ ਇਕ ਮਿਊਜ਼ਿਕ ਵੀਡੀਓ 'ਚ ਲੈਣਾ ਚਾਹੁੰਦੀ ਹੈ।
Punjabi Bollywood Tadka
ਇਸ ਦੀ ਵਜ੍ਹਾ ਦਰਸ਼ਕਾਂ ਵਿਚਾਲੇ ਉਸ ਦੀ ਲੋਕਪ੍ਰਿਯਤਾ ਵੀ ਹੈ, ਜਿਸ 'ਚ ਪੰਜਾਬੀ ਦਰਸ਼ਕ ਸਭ ਤੋਂ ਜ਼ਿਆਦਾ ਹਨ। ਇਸ ਲਈ ਜੈਕਲੀਨ ਨੂੰ ਪੰਜਾਬੀ ਮਿਊਜ਼ਿਕ ਵੀਡੀਓ 'ਚ ਲੈਣ ਲਈ ਸੰਪਰਕ ਕੀਤਾ ਗਿਆ ਹੈ।
Punjabi Bollywood Tadka
ਇਸ ਖਾਸ ਵੀਡੀਓ 'ਚ ਆਉਣ ਲਈ ਜੈਕਲੀਨ ਨੂੰ ਲਗਭਗ 5 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਹੈ।​​​​​​​​​​​​​​
Punjabi Bollywood Tadka


Tags: Jacqueline Fernandez Punjabi Song Dance Music Video Party Songs