ਜਲੰਧਰ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਦੀ ਇਕ ਹੋਰ ਬਿਊਟੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਜੈਕਲੀਨ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਆਪਣੇ ਫੋਟੋਸ਼ੂਟ 'ਚ ਜੈਕਲੀਨ ਨੇ ਲਾਈਟ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਫੋਟੋਸ਼ੂਟ 'ਚ ਪੋਜ਼ ਦੇਣ ਦੇ ਮਾਮਲੇ 'ਚ ਬਾਲੀਵੁੱਡ ਦੀ ਕਿਸੇ ਵੀ ਹਸੀਨਾ ਨੂੰ ਮਾਤ ਦੇ ਰਹੀ ਹੈ। ਉਸ ਦੀ ਤਸਵੀਰਾਂ ਤੋਂ ਸਾਫ ਹੈ ਕਿ ਇਸ ਫੋਟੋਸ਼ੂਟ ਨੂੰ ਜੈਕਲੀਨ ਨੇ ਖੂਬ ਇੰਜੁਆਏ ਕੀਤਾ ਹੈ।
ਇਸ ਸ਼ੂਟ 'ਚ ਲਾਈਟ ਪਿੰਕ ਲਹਿੰਗੇ ਨਾਲ ਜੈਕਲੀਨ ਨੇ ਬੇਹੱਦ ਘੱਟ ਜਿਊਲਰੀ ਕੈਰੀ ਕੀਤੀ ਹੈ। ਜੈਕਲੀਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਫੈਨਜ਼ ਵੱਲੋਂ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।