FacebookTwitterg+Mail

Golden Petal Awards 2017: 'ਚ ਦਿਲਜੀਤ ਦੋਸਾਂਝ-ਮੌਨੀ ਰਾਏ ਸਮੇਤ ਇਨ੍ਹਾਂ ਹਸਤੀਆਂ ਨੇ ਰੈੱਡ ਕਾਰਪੇਟ ਬਿਖੇਰਿਆ ਜਲਵਾ

    1/16
29 April, 2017 05:05:10 PM
ਨਵੀਂ ਦਿੱਲੀ— ਕਲਰਸ ਚੈਨਲ ਦੇ ਚਰਚਿਤ 'ਗੋਲਡਨ ਪੇਟਲ ਐਵਾਰਡਸ' 'ਚ ਇਸ ਵਾਰ ਕਈ ਵੱਡੇ ਅਤੇ ਲੋਕਪ੍ਰਿਯ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਨਾਲ ਹੀ ਇਸ 'ਚ ਫਿਲਮੀ ਦੁਨੀਆ ਦੀਆਂ ਵੀ ਕੁਝ ਹਸਤੀਆਂ ਨੇ ਸ਼ਿਰਕਤ ਕੀਤੀ। ਟੀ. ਵੀ. ਦੇ ਕਈ ਚਰਚਿਤ ਚਿਹਰੇ ਇਸ ਸਮਾਰੋਹ 'ਚ ਆਪਣੇ ਸ਼੍ਰੇਸ਼ਠ ਕੰਮ ਲਈ ਗੋਲਡਨ ਪੇਟਲ ਐਵਾਰਡਸ ਨਾਲ ਸਨਮਾਂਨਿਤ ਹੁੰਦੇ ਦੇਖੇ ਜਾ ਸਕਣਗੇ। ਸਿਤਾਰਿਆਂ ਦੀ ਖੂਬਸੂਰਤ ਪੇਸ਼ਕਾਰੀ ਇਸ ਸਮਾਰੋਹ ਨੂੰ ਹੋਰ ਵੀ ਦਿਲਚਸਪ ਬਣਾ ਰਹੀ ਸੀ। ਕਲਰਸ ਚੈਨਲ ਦਾ ਇਹ 5ਵਾਂ ਗੋਲਡਨ ਪੇਟਲ ਐਵਾਰਡਸ ਸਮਾਰੋਹ ਹੈ, ਜਿਸ ਦਾ ਪ੍ਰਸਾਰਣ ਕਲਰਸ ਚੈਨਲ 'ਤੇ 29 ਅਪ੍ਰੈਲ ਨੂੰ ਰਾਤ 9 ਵਜੇ ਤੋਂ ਹੋਵੇਗਾ। ਇਸ ਪ੍ਰਸਾਰਣ 'ਚ ਦਰਸ਼ਕ ਸਮਾਰੋਹ ਦੇ ਕਈ ਖੂਬਸੂਰਤ ਨਜ਼ਾਰਿਆਂ ਨਾਲ ਕਲਾਕਾਰਾਂ ਦੀ ਧਨਾਕੇਦਾਰ ਪੇਸ਼ਕਾਰੀ ਵੀ ਦੇਖ ਸਕੋਗੇ।
ਇਸ ਸਮਾਰੋਹ ਦਾ ਆਯੋਜਨ ਪਿਛਲੇ ਦਿਨਾਂ ਮੁੰਬਈ ਦੇ ਐਨ. ਐਸ. ਸੀ. ਆਈ. ਕਲੱਬ 'ਚ ਹੋਇਆ, ਜਿਸ 'ਚ ਫਿਲਮ ਅਤੇ ਟੀ. ਵੀ. ਦੇ ਬਹੁਤ ਸਾਰੇ ਕਲਾਕਾਰਾਂ ਤੋਂ ਇਲਾਵਾ ਚੈਨਲ ਦੇ ਸ਼ੀਰਸ਼ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਥੋ ਤੱਕ ਕੀ ਕਲਰਸ ਦੇ ਸੀ. ਈ. ਓ. ਰਾਜ ਨਾਇਕ ਨੇ ਵੀ ਇਸ ਸਮਾਰੋਹ 'ਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੌਜੂਦ ਰਹੇ। ਇਸ ਸਮਾਰੋਹ ਦਾ ਪਹਿਲਾ ਮੁਖ ਅਕਰਸ਼ਣ ਰੈੱਡ ਕਾਰਪੇਟ ਹੈ, ਜਿਸ ਤੋਂ ਗੁਜਰਦੇ ਹੋਏ ਹਸਤੀਆਂ ਸਮਾਰੋਹ ਸਭਾਗਾਰ 'ਚ ਪਹੁੰਚੀਆਂ। ਇਸ 'ਚ ਸਭ ਤੋਂ ਜ਼ਿਆਦਾ ਆਕਰਸ਼ਿਤ ਰਹੀ ਹੈ ਫਿਲਮ ਅਭਿਨੇਤਰੀ ਜੈਕਲੀਨ ਫਰਨਾਂਡਿਜ਼ ਅਤੇ ਮਲਾਇਕਾ ਅਰੋੜਾ ਖਾਨ। ਨਾਲ ਹੀ ਟੀ. ਵੀ. ਦੀ ਲੋਕਪ੍ਰਿਯ 'ਨਾਗਿਨ' ਮੌਨੀ ਰਾਏ ਨੇ ਰੈੱਡ ਕਾਰੇਟ 'ਤੇ ਪਹੁੰਚਦੇ ਹੀ ਆਪਣਾ ਜਲਵਾ ਦਿਖਾਇਆ। ਇਨ੍ਹਾਂ ਤੋਂ ਇਲਾਵਾ ਅਵਿਕਾ ਗੌਰ, ਸੁਧਾ ਚੰਦਨ, ਜੈਸਮੀਨ ਭਸੀਨ, ਕਾਮਿਆ ਪੰਜਾਬੀ, ਰਸ਼ਿਮ ਦੇਸਾਈ, ਜੂਹੀ ਪਰਮਾਰ, ਪੰਜਾਬੀ ਅਭਿਨੇਤਾ ਦਿਲਜੀਤ ਦੋਸਾਂਝ, ਰੂਬੀਨਾ ਡਿਲੈਕ, ਪ੍ਰਾਚੀ ਸ਼ਾਹ, ਸਲਿਲ ਅਕੋਲਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸਮਾਰੋਹ ਦੀ ਚਮਕ ਨੂੰ ਹੋਰ ਵੀ ਵਧਾ ਦਿੱਤਾ।

Tags: Golden Petal AwardsDiljit DosanjhMouni RoyJasmin BhasinMalaika AroraJacqueline FernandezKamika Punjabiਗੋਲਡਨ ਪੇਟਲ ਐਵਾਰਡਸਦਿਲਜੀਤ ਦੋਸਾਂਝਮੌਨੀ ਰਾਏ