FacebookTwitterg+Mail

ਜੱਸੀ ਗੁਰਸ਼ੇਰ ਦਾ ਗੀਤ 'ਜੱਦੀ ਪੁਸ਼ਤੀ ਸਰਦਾਰ' ਹੋਇਆ ਰਿਲੀਜ਼ (ਵੀਡੀਓ)

jaddi pushti sardar by jassi gursher
26 November, 2018 09:26:41 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਜੱਸੀ ਗੁਰਸ਼ੇਰ ਦਾ ਨਵਾਂ ਗੀਤ 'ਜੱਦੀ ਪੁਸ਼ਤੀ ਸਰਦਾਰ' ਰਿਲੀਜ਼ ਹੋਇਆ ਹੈ। ਜਿਵੇਂ ਕਿ ਗੀਤ ਦੇ ਟਾਈਟਲ ਤੋਂ ਹੀ ਸਾਫ ਹੈ ਕਿ ਗੀਤ 'ਚ ਜੱਦੀ ਪੁਸ਼ਤੀ ਸਰਦਾਰ ਦੀ ਗੱਲ ਕੀਤੀ ਗਈ ਹੈ। ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਐੱਫ. ਐੱਮ. ਬੀ. ਸਟੂਡੀਓ ਨੇ ਦਿੱਤਾ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ। ਇਸ ਗੀਤ ਨੂੰ ਪ੍ਰੋਡਿਊਸ ਮਨੀਸ਼ ਕੱਟਲ ਤੇ ਸਤਨਾਮ ਗੋਤਰਾ ਨੇ ਕੀਤਾ ਹੈ, ਜੋ ਐਂਥਮ ਆਰਟ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।

ਦੱਸਣਯੋਗ ਹੈ ਕਿ ਜੱਸੀ ਗੁਰਸ਼ੇਰ ਦਾ ਇਸ ਤੋਂ ਪਹਿਲਾਂ ਗੀਤ 'ਮੰਗਣਾ' ਰਿਲੀਜ਼ ਹੋਇਆ ਸੀ। ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਉਥੇ ਜੱਸੀ ਦਾ 'ਯਾਦਾਂ' ਗੀਤ ਵੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਨੂੰ ਯੂਟਿਊਬ 'ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: Jaddi Pushti Sardar Jassi Gursher Gill Raunta Anthm Art

Edited By

Rahul Singh

Rahul Singh is News Editor at Jagbani.