FacebookTwitterg+Mail

ਇਹ ਹੈ 'ਸੂਰਮਾ ਭੋਪਾਲੀ' ਦੀ ਗਲੈਮਰਸ ਧੀ, ਜਲਦ ਕਰੇਗੀ ਬਾਲੀਵੁੱਡ 'ਚ ਐਂਟਰੀ

jagdeep
10 March, 2018 04:59:38 PM

ਮੁੰਬਈ (ਬਿਊਰੋ)— ਫਿਲਮ ਚਾਹੇ ਐਕਸ਼ਨ ਹੋਵੇ, ਰੋਮਾਂਟਿਕ ਹੋਵੇ ਜਾਂ ਫਿਰ ਡਰਾਮਾ ਜਦੋਂ ਤੱਕ ਉਸ 'ਚ ਕਾਮੇਡੀ ਦਾ ਸੁਆਦਅਨੁਸਾਰ ਨਮਕ ਨਾ ਮਿਲਾਇਆ ਜਾਵੇ ਤਾਂ ਕੁਝ ਕਮੀ ਜਿਹੀ ਲੱਗਦੀ ਹੈ। ਅੱਜ ਅਸੀਂ ਕਾਮੇਡੀਅਨ ਦੀ ਜਗ੍ਹਾ ਉਨ੍ਹਾਂ ਦੇ ਕਿਡਸ ਦੀ ਗੱਲ ਕਰਨ ਜਾ ਰਹੇ ਹਾਂ।
Punjabi Bollywood Tadka
ਇਸ ਕਾਮੇਡੀਅਨਜ਼ ਨੇ ਤਾਂ ਇੰਡਸਟਰੀ 'ਚ ਵਧੀਆ ਕੰਮ ਕੀਤਾ। ਇਨ੍ਹਾਂ 'ਚੋਂ ਕੁਝ ਦੇ ਬੱਚੇ ਵੀ ਬਾਲੀਵੁੱਡ 'ਚ ਐਂਟਰੀ ਲੈ ਚੁੱਕੇ ਹਨ ਪਰ ਅੱਜ ਅਸੀਂ 'ਸ਼ੋਲੇ' ਦੇ 'ਸੂਰਮਾ ਭੋਪਾਲੀ' ਦੀ ਧੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਸੂਰਮਾ ਭੋਪਾਲੀ ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਜਗਦੀਪ ਦੀ ਧੀ ਹੁਣ ਵੱਡੀ ਹੋ ਗਈ ਹੈ ਅਤੇ ਖਬਰ ਹੈ ਕਿ ਉਹ ਛੇਤੀ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ।
Punjabi Bollywood Tadka
ਲੋਕਾਂ ਦੇ 'ਚ ਲੰਬੀਆਂ-ਲੰਬੀਆਂ ਸੁੱਟਣ ਵਾਲਾ ਅਤੇ ਜੈ-ਵੀਰੂ ਸਾਹਮਣੇ ਆਉਂਦੇ ਹੀ ਡਰਪੋਕ ਬਣ ਜਾਣ ਵਾਲਾ ਸੂਰਮਾ ਭੋਪਾਲੀ ਦਾ ਕਰੈਕਟਰ ਕਾਮੇਡੀਅਨ ਜਗਦੀਪ ਨੇ ਹੀ ਨਿਭਾਇਆ ਸੀ। ਜਗਦੀਪ ਜਾਫਰੀ ਦਾ ਇਹ 'ਸੂਰਮਾ ਭੋਪਾਲੀ' ਵਾਲਾ ਕਰੈਕਟਰ ਇੰਨਾ ਮਸ਼ਹੂਰ ਹੋਇਆ ਕਿ ਲੋਕ ਉਨ੍ਹਾਂ ਨੂੰ ਇਸ ਨਾਮ ਨਾਲ ਪਛਾਣਨ ਲੱਗੇ।
Punjabi Bollywood Tadka
ਜਗਦੀਪ ਜਾਫਰੀ ਦੀ ਧੀ ਦਾ ਨਾਮ ਮੁਸਕਾਨ ਹੈ। ਦਰਅਸਲ ਮੁਸਕਾਨ, ਜਗਦੀਪ ਦੀ ਦੂਜੀ ਪਤਨੀ ਦੀ ਧੀ ਹੈ, ਜਦੋਂ ਕਿ ਜਾਵੇਦ ਅਤੇ ਨਾਵੇਦ ਜਗਦੀਪ ਦੀ ਪਹਿਲੀ ਪਤਨੀ ਦੇ ਬੇਟੇ ਹਨ। ਮੁਸਕਾਨ ਪੇਸ਼ੇ ਤੋਂ ਮਾਡਲ ਹਨ। ਮਾਡਲਿੰਗ ਤੋਂ ਇਲਾਵਾ ਉਹ ਸਿੰਗਿੰਗ, ਵਾਇਸ ਓਵਰ ਅਤੇ ਡਬਿੰਗ ਦਾ ਕੰਮ ਵੀ ਕਰਦੀ ਹੈ। ਮੁਸਕਾਨ ਨੇ ਫਿਲਹਾਲ ਬਾਲੀਵੁੱਡ 'ਚ ਐਂਟਰੀ ਨਹੀਂ ਲਈ ਹੈ ਪਰ ਉਹ ਕੁਝ ਟੀ. ਵੀ. ਸੀਰੀਅਲ ਵਿਚ ਨਜ਼ਰ ਆ ਚੁੱਕੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਬਾਲੀਵੁੱਡ 'ਚ ਐਂਟਰੀ ਲੈ ਸਕਦੀ ਹੈ।
Punjabi Bollywood Tadka
ਜੇਕਰ ਮੁਸਕਾਨ ਦੀ ਬੋਲਡਨੈੱਸ ਦੀ ਗੱਲ ਕਰੀਏ ਤਾਂ ਉਹ ਅੱਜ ਦੀਆਂ ਅਭਿਨੇਤਰੀਆਂ ਦੀ ਤਰ੍ਹਾਂ ਬੋਲਡ ਅਤੇ ਬਿੰਦਾਸ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੇਕਰ ਮੁਸਕਾਨ ਬਾਲੀਵੁੱਡ 'ਚ ਐਂਟਰੀ ਲੈਂਦੀ ਹੈ ਤਾਂ ਬਾਕੀ ਅਦਾਕਾਰਾਂ ਨੂੰ ਕੜੀ ਟੱਕਰ ਦੇ ਪਾਵੇਗੀ ਜਾਂ ਨਹੀਂ।

Punjabi Bollywood Tadka


Tags: Jagdeep SholayMuskaan JafferyJaved JaffreyNaved Jaffery

Edited By

Manju

Manju is News Editor at Jagbani.