FacebookTwitterg+Mail

ਓਪਨਿੰਗ ਦੇ ਮਾਮਲੇ 'ਚ ਜਗਦੀਪ ਸਿੱਧੂ ਦੀਆਂ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਮਾਰੀ ਬਾਜ਼ੀ

jagdeep sidhu movies on top position opening day collection punjabi
23 September, 2019 02:11:05 PM

ਜਲੰਧਰ (ਬਿਊਰੋ) — 20 ਸਤੰਬਰ ਨੂੰ ਐਮੀ ਵਿਰਕ ਦੀ ਰਿਲੀਜ਼ ਹੋਈ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 3' ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਓਪਨਿੰਗ ਸ਼ਾਨਦਾਰ ਹੋਈ, ਜਿਸ ਦੇ ਅੰਕੜੇ ਫਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਸਾਂਝੇ ਕੀਤੇ ਹਨ। ਜਗਦੀਪ ਸਿੱਧੂ ਦੀ ਪੋਸਟ ਮੁਤਾਬਕ, ਫਿਲਮ 'ਨਿੱਕਾ ਜ਼ੈਲਦਾਰ 3' ਨੇ ਪਹਿਲੇ ਦਿਨ 1.30 ਕਰੋੜ ਦੀ ਕੁਲੈਕਸ਼ਨ ਕੀਤੀ ਹੈ, ਜੋ ਕਿ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫਿਲਮ ਬਣ ਚੁੱਕੀ ਹੈ। ਇਨ੍ਹਾਂ ਅੰਕੜਿਆਂ ਦੇ ਨਾਲ ਜਗਦੀਪ ਸਿੱਧੂ ਨੇ ਸਾਲ ਦੀਆਂ 3 ਸਭ ਤੋਂ ਵੱਧ ਓਪਨਿੰਗ ਵਾਲੀਆਂ ਫਿਲਮਾਂ ਦੇ ਅੰਕੜੇ ਵੀ ਸਾਂਝੇ ਕੀਤੇ ਹਨ, ਜਿੰਨ੍ਹਾਂ 'ਚ ਕਿ ਜਗਦੀਪ ਸਿੱਧੂ ਦੀਆਂ ਫਿਲਮਾਂ ਨੇ ਪਹਿਲੇ ਦੋ ਸਥਾਨ ਹਾਸਲ ਕੀਤੇ ਹਨ।

 

 
 
 
 
 
 
 
 
 
 
 
 
 
 

Oda shukar 🙏 thoda shukriya 🤗

A post shared by Jagdeep Sidhu (@jagdeepsidhu3) on Sep 21, 2019 at 12:07am PDT

ਪਹਿਲਾ ਸਥਾਨ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਛੜਾ' ਨੇ ਹਾਸਲ ਕੀਤਾ ਹੈ। ਜਿਹੜੀ ਕਿ ਇਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਸਾਬਿਤ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਅਤੇ ਕਹਾਣੀ ਜਗਦੀਪ ਸਿੱਧੂ ਦੀ ਹੀ ਸੀ। 'ਛੜਾ' ਫਿਲਮ ਨੇ 2.60 ਕਰੋੜ ਦੀ ਸ਼ਾਨਦਾਰ ਓਪਨਿੰਗ ਨਾਲ ਸ਼ੁਰੂਆਤ ਕੀਤੀ ਸੀ।

ਦੂਜੇ ਨੰਬਰ 'ਨਿੱਕਾ ਜ਼ੈਲਦਾਰ 3' ਹੈ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ ਅਤੇ ਕਹਾਣੀ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਪਲਹੇੜੀ ਨੇ ਮਿਲ ਕੇ ਲਿਖੀ ਹੈ। ਇਸ ਫਿਲਮ 'ਚ ਐਮੀ ਵਿਰਕ, ਵਾਮੀਕਾ ਗਾਬੀ ਅਤੇ ਨਿਰਮਲ ਰਿਸ਼ੀ ਵਰਗੇ ਵੱਡੇ ਚਿਹਰੇ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਤੀਜਾ ਸਥਾਨ ਇਸੇ ਸਾਲ ਹੀ ਰਿਲੀਜ਼ ਹੋਈ ਐਮੀ ਵਿਰਕ ਦੀ ਹੀ ਫੈਮਿਲੀ ਕਾਮੇਡੀ ਡਰਾਮਾ 'ਮੁਕਲਾਵਾ' ਹਾਸਲ ਕੀਤਾ ਹੈ। ਇਸ ਫਿਲਮ ਨੇ ਪਹਿਲੇ ਦਿਨ 1 ਕਰੋੜ ਰੁਪਏ ਦੀ ਸ਼ਾਨਦਾਰ ਓਪਨਿੰਗ ਨਾਲ ਸ਼ੁਰੂਆਤ ਕੀਤੀ ਸੀ। ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਹੀ ਕੀਤਾ ਸੀ, ਜਦੋਂ ਕਿ ਕਹਾਣੀ ਉਪਿੰਦਰ ਵੜੈਚ ਅਤੇ ਜਗਜੀਤ ਸੈਣੀ ਨੇ ਲਿਖੀ ਸੀ। ਇਸ ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਅਤੇ ਸਰਬਜੀਤ ਚੀਮਾ ਨੇ ਮੁੱਖ ਭੂਮਿਕਾ ਨਿਭਾਈ ਸੀ।

 
 
 
 
 
 
 
 
 
 
 
 
 
 

Qismat days 🤗🤗

A post shared by Jagdeep Sidhu (@jagdeepsidhu3) on Oct 6, 2018 at 10:30am PDT


Tags: jagdeep SidhuTop PositionOpening Day CollectionNikka Zaildar 3ShadaaMuklawaPunjabi Movies

Edited By

Sunita

Sunita is News Editor at Jagbani.