FacebookTwitterg+Mail

'ਸਾਂਡ ਕੀ ਆਂਖ' ਦੇ ਟਰੇਲਰ ਨੂੰ ਦੇਖ ਭਾਵੁਕ ਹੋਏ ਜਗਦੀਪ ਸਿੱਧੂ, ਜਜ਼ਬਾਤਾਂ ਨੂੰ ਕੀਤਾ ਬਿਆਨ

jagdeep sidhu penned emotional note on saand ki aankh trailer
24 September, 2019 01:29:57 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਬਾਲੀਵੁੱਡ ਫਿਲਮ 'ਸਾਂਡ ਕੀ ਆਂਖ' ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਜਗਦੀਪ ਸਿੱਧ ਫਿਲਮਕਾਰ ਅਨੁਰਾਗ ਕਸ਼ਅਪ ਦੀ ਇਸ ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਨੇ 'ਸਾਂਡ ਕੀ ਆਂਖ' ਫਿਲਮ ਲਈ ਡਾਇਲਾਗਸ ਲਿਖੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਟਰੇਲਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ''ਆਖਿਰਕਾਰ ਬਾਲੀਵੁੱਡ 'ਚ…ਲੋਕੀਂ ਮੇਰੇ ਸੁਪਨੇ 'ਤੇ ਹੱਸਦੇ ਹੁੰਦੇ ਸਨ ਪਰ ਅੱਜ ਜਦੋਂ ਮੈਂ ਦੇਖਿਆ ਲੋਕੀਂ ਹੱਸ ਰਹੇ ਹਨ ਮੇਰੇ ਸੁਪਨਿਆਂ 'ਤੇ ਪਰ ਇਸ ਵਾਰੀ ਤਾੜੀਆਂ ਦੇ ਨਾਲ। ਅੱਜ ਮੈਂ ਉਪਰ ਆਸਮਾਨ ਨੀਚੇ…ਅੱਜ ਮੈਂ ਆਗੇ ਜ਼ਮਾਨਾ ਹੈ ਪਿੱਛੇ।''


ਦੱਸ ਦਈਏ ਕਿ ਫਿਲਮ 'ਸਾਂਡ ਕੀ ਆਂਖ' ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਤਾਪਸੀ ਪੰਨੂ ਤੇ ਭੂਮੀ ਪੇਂਡਨੇਕਰ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਦੋਵੇਂ ਖੂਬਸੂਰਤ ਅਦਾਕਾਰਾਂ ਦਾਦੀਆਂ ਦੇ ਕਿਰਦਾਰ ਨਿਭਾ ਰਹੀਆਂ ਹਨ। ਸਰੋਤਿਆਂ ਨੂੰ ਟਰੇਲਰ ਇੰਨਾ ਪਸੰਦ ਆ ਰਿਹਾ ਹੈ, ਜਿਸ ਦੇ ਚੱਲਦੇ ਟਰੇਲਰ ਟਰੈਂਡਿੰਗ 'ਚ ਛਾਇਆ ਹੋਇਆ ਹੈ। ਇਹ ਫਿਲਮ ਦੀਵਾਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।


Tags: Jagdeep SidhuPenned Emotional NoteSaand Ki AankhTrailerInstagramBhumi PednekarTaapsee PannuTushar Hiranandani

Edited By

Sunita

Sunita is News Editor at Jagbani.