FacebookTwitterg+Mail

ਜਗਦੀਪ ਸਿੱਧੂ ਨੇ ਖੋਲ੍ਹਿਆ 'ਕਿਸਮਤ' ਨਾਲ ਜੁੜਿਆ ਵਰੁਣ ਧਵਨ ਦਾ ਇਹ ਕਿੱਸਾ

jagdeep sidhu share a memory from movie qismatvarun dhawan
29 July, 2019 09:29:06 AM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਉੱਘੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਸਾਲ 2018 ਦੀ ਆਪਣੀ ਬਲਾਕਬਸਟਰ ਫਿਲਮ 'ਕਿਸਮਤ' ਨਾਲ ਜੁੜੀ ਇਕ ਯਾਦ ਨੂੰ ਸ਼ੇਅਰ ਕੀਤਾ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਜਗਦੀਪ ਸਿੱਧੂ ਤੋਂ ਪੁੱਛਿਆ ਗਿਆ ਕਿ ''ਫਿਲਮ 'ਕਿਸਮਤ' ਲਈ ਕਿਸੇ ਵੱਲੋਂ ਕੋਈ ਅਜਿਹੀ ਤਾਰੀਫ ਦੱਸੋ ਜਿਹੜੀ ਤੁਹਾਨੂੰ ਸਭ ਤੋਂ ਵੱਧ ਪਿਆਰੀ ਹੋਵੇ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜਗਦੀਪ ਸਿੱਧੂ ਨੇ ਬਾਲੀਵੁੱਡ ਐਕਟਰ ਵਰੁਣ ਧਵਨ ਦਾ ਨਾਂ ਲਿਆ ਅਤੇ ਕਿਹਾ ਕਿ ਉਹ ਪਹਿਲੇ ਇਨਸਾਨ ਸਨ, ਜਿੰਨ੍ਹਾਂ ਨੂੰ ਮੈਂ ਫਿਲਮ 'ਕਿਸਮਤ' ਦੀ ਸਕ੍ਰਿਪਟ ਬਿਆਨ ਕੀਤੀ ਸੀ। ਫਿਲਮ 'ਕਿਸਮਤ' ਵਰੁਣ ਧਵਨ ਦੀ ਫਿਲਮ 'ਸੂਈ ਧਾਗਾ' ਤੋਂ ਇਕ ਹਫਤਾ ਪਹਿਲਾਂ ਰਿਲੀਜ਼ ਹੋਈ ਸੀ ਅਤੇ ਇਹ ਅਗਲੇ ਹਫਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਸੀ। ਇਸ ਲਈ ਵਰੁਣ ਧਵਨ ਵੀ ਉਤਸਾਹਿਤ ਸਨ, ਉਨ੍ਹਾਂ ਨੇ ਮੇਰੀ ਫਿਲਮ 'ਕਿਸਮਤ' ਦਾ ਟਰੇਲਰ ਦੇਖਿਆ ਅਤੇ ਗੀਤ ਸੁਣੇ। ਉਨ੍ਹਾਂ ਨੇ ਪੰਜਾਬ ਦੇ ਮੇਰੇ ਇਕ ਪ੍ਰੋਡਿਊਸਰ ਦੋਸਤ ਨੂੰ ਫੋਨ ਕੀਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਪਹਿਲੇ ਇਨਸਾਨ ਹਨ, ਜਿੰਨ੍ਹਾਂ ਨੂੰ ਉਨ੍ਹਾਂ ਦੀ 'ਕਿਸਮਤ' ਫਿਲਮ ਦੀ ਸਕ੍ਰਿਪਟ ਸੁਣਾਈ ਹੈ ਤਾਂ ਬਿਲਕੁਲ ਹੀ ਹੈਰਾਨ ਰਹਿ ਗਏ। ਉਹ ਬਹੁਤ ਖੁਸ਼ ਹੋਏ ਤੇ ਮੈਨੂੰ ਵਧਾਈਆਂ ਦਿੱਤੀਆ। ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ।''

Punjabi Bollywood Tadka
ਦੱਸ ਦਈਏ ਕਿ 'ਕਿਸਮਤ' ਫਿਲਮ ਨੇ ਵਰੁਣ ਧਵਨ ਨੂੰ ਹੀ ਨਹੀਂ ਸਗੋਂ ਜਿਸ ਨੇ ਵੀ ਇਹ ਫਿਲਮ ਦੇਖੀ ਹਰ ਕੋਈ ਹੈਰਾਨ ਹੋਇਆ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਜਗਦੀਪ ਸਿੱਧੂ ਵਲੋਂ ਡਾਇਰੈਕਟ ਕੀਤੀ ਫਿਲਮ 'ਛੜਾ' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਹੁਣ ਇਸ ਤੋਂ ਬਾਅਦ ਨਿਰਮਾਤਾ 'ਕਿਸਮਤ' ਦਾ ਸੀਕਵਲ ਯਾਨੀ 'ਕਿਸਮਤ 2' ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਬਾਰੇ ਐਮੀ ਵਿਰਕ ਤੇ ਸਰਗੁਣ ਮਹਿਤਾ ਸ਼ੋਸ਼ਲ ਮੀਡੀਆ 'ਤੇ ਖੁਲਾਸਾ ਵੀ ਕਰ ਚੁੱਕੇ ਹਨ।
 


Tags: Jagdeep SidhuQismatAmmy VirakSargun MehtaVarun DhawanSui Dhaaga

Edited By

Sunita

Sunita is News Editor at Jagbani.