FacebookTwitterg+Mail

ਦੇਖੋ ਵਿਆਹ ਬਾਰੇ ਕੀ ਕਹਿ ਰਹੇ ਨੇ ਜਗਦੀਪ ਸਿੱਧੂ (ਵੀਡੀਓ)

jagdeep sidhu view about marriage
15 June, 2019 03:41:13 PM

ਜਲੰਧਰ (ਬਿਊਰੋ)— 21 ਜੂਨ ਨੂੰ ਪੰਜਾਬੀ ਫਿਲਮ 'ਛੜਾ' ਰਿਲੀਜ਼ ਹੋਣ ਜਾ ਰਹੀ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਇਸ ਫਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੀ ਟੀਮ ਇਨ੍ਹੀਂ ਦਿਨੀਂ ਫਿਲਮ ਦੀ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਪ੍ਰਮੋਸ਼ਨ ਦੌਰਾਨ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਜਗਦੀਪ ਸਿੱਧੂ ਕੀ ਕਹਿ ਰਹੇ ਹਨ, ਆਓ ਤੁਹਾਨੂੰ ਦਿਖਾਉਂਦੇ ਹਾਂ—

ਜਗਦੀਪ ਸਿੱਧੂ ਦੀ ਇਸ ਹਾਸੇ ਵਾਲੀ ਵੀਡੀਓ 'ਤੇ ਦਿਲਜੀਤ ਦੇ ਫੈਨਜ਼ ਖੂਬ ਕੁਮੈਂਟ ਕਰ ਰਹੇ ਹਨ। ਦੱਸਣਯੋਗ ਹੈ ਕਿ 'ਛੜਾ' ਰੋਮਾਂਟਿਕ ਕਾਮੇਡੀ ਫਿਲਮ ਹੈ। ਛੜੇ ਬੰਦਿਆਂ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ 'ਚ ਕਾਮੇਡੀ ਦੇ ਨਾਲ-ਨਾਲ ਛੜਿਆਂ' 'ਤੇ ਵਿਅੰਗ ਵੀ ਕੀਤਾ ਗਿਆ ਹੈ, ਜੋ ਕਿ ਫਿਲਮ ਦੀ ਟੈਗਲਾਈਨ 'ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ' ਤੋਂ ਜ਼ਾਹਿਰ ਹੁੰਦਾ ਹੈ। 'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਸਾਂਝੀ ਪੇਸ਼ਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਤੇ ਨੀਰੂ 4 ਸਾਲ ਬਾਅਦ ਮੁੜ ਇਕੱਠੇ 'ਛੜਾ' ਫਿਲਮ 'ਚ ਨਜ਼ਰ ਆਉਣਗੇ।


Tags: ShadaaJagdeep SidhuNeeru BajwaDiljit DosanjhNews Punjabi MovieJagdeep Views About Marriage

About The Author

Lakhan

Lakhan is content editor at Punjab Kesari