FacebookTwitterg+Mail

ਬੀਨੂੰ ਢਿੱਲੋਂ ਦੇ ਹੋਮ ਪ੍ਰੋਡਕਸ਼ਨ 'ਚ ਇਕ ਹੋਰ ਪੰਜਾਬੀ ਫਿਲਮ ਦਾ ਹੋਇਆ ਐਲਾਨ

jagga 7 51 binnu dhillon production new punjabi moive
10 October, 2019 02:47:43 PM

ਜਲੰਧਰ (ਬਿਊਰੋ) — ਬੀਨੂੰ ਢਿੱਲੋਂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮੰਜੇ ਹੋਏ ਅਦਾਕਾਰ ਹਨ। ਫਿਲਮਾਂ 'ਚ ਅਦਾਕਾਰੀ ਦੇ ਨਾਲ-ਨਾਲ ਹੁਣ ਬੀਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ 'ਚ ਵੀ ਕਾਫੀ ਫਿਲਮਾਂ ਲੈ ਕੇ ਆ ਰਹੇ ਹਨ, ਜਿੰਨ੍ਹਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਹਾਲ ਹੀ 'ਚ ਬੀਨੂੰ ਢਿੱਲੋਂ ਨੇ ਆਪਣੇ ਹੋਮ ਪ੍ਰੋਡਕਸ਼ਨ 'ਚ ਇਕ ਹੋਰ ਪੰਜਾਬੀ ਫਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਨਾਂ 'ਜੱਗਾ 7/51' ਹੈ। ਇਸ ਫਿਲਮ 'ਚ ਬੀਨੂੰ ਢਿੱਲੋਂ ਖੁਦ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ। 'ਜੱਗਾ 7/51' ਅਗਲੇ ਸਾਲ 10 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।


ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਬੀਨੂੰ ਢਿੱਲੋਂ ਇਸ ਫਿਲਮ ਨੂੰ ਲੈ ਕੇ ਆ ਰਹੇ ਹਨ। ਬੀਨੂੰ ਢਿੱਲੋਂ ਪ੍ਰੋਡਕਸ਼ਨ 'ਚ ਪਿਛਲੇ ਦਿਨੀਂ ਦੇਵ ਖਰੌੜ ਦੀ ਆਉਣ ਵਾਲੀ ਫਿਲਮ 'ਜ਼ਖਮੀ' ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਜਾਰੀ ਹੈ। ਸਰਗੁਣ ਮਹਿਤਾ ਅਤੇ ਬੀਨੂੰ ਢਿੱਲੋਂ ਸਟਾਰਰ ਫਿਲਮ 'ਕਾਲਾ ਸ਼ਾਹ ਕਾਲਾ' ਦੀ ਕਾਮਯਾਬੀ ਤੋਂ ਬਾਅਦ ਬੀਨੂੰ ਢਿੱਲੋਂ ਆਪਣੇ ਹੋਮ ਪ੍ਰੋਡਕਸ਼ਨ ਸਰਗੁਣ ਮਹਿਤਾ ਨਾਲ ਫਿਲਮ 'ਝੱਲੇ' ਲੈ ਕੇ ਆ ਰਹੇ ਹਨ। ਹੁਣ ਇਸ ਨਵੀਂ ਫਿਲਮ 'ਜੱਗਾ 7/51' ਦੀ ਗੱਲ ਕਰੀਏ ਤਾਂ ਫਿਲਮ ਦੀ ਬਾਕੀ ਸਟਾਰਕਾਸਟ ਅਤੇ ਨਿਰਦੇਸ਼ਨ ਡਿਪਾਰਟਮੈਂਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 
 
 
 
 
 
 
 
 
 
 
 
 
 

Ssa ji .. on da set of @Zakhmi_movie @dev_kharoud @gurinderdimpy @sukhjeet.pandher 🙏🙏🤗🤗🤗🤗🤗

A post shared by Binnu Dhillon (@binnudhillons) on Oct 6, 2019 at 7:53pm PDT


Tags: Jagga 7 51Binnu DhillonHome ProductionNew Punjabi MoiveInstagramPollywood Celebrity

Edited By

Sunita

Sunita is News Editor at Jagbani.