FacebookTwitterg+Mail

ਇਸ ਹਾਦਸੇ ਤੋਂ ਬਾਅਦ ਖਾਮੋਸ਼ ਹੋ ਗਏ ਸਨ ਗਜ਼ਲ ਸਮਰਾਟ ਜਗਜੀਤ

jagjit singh
08 February, 2019 04:58:50 PM

ਮੁੰਬਈ(ਬਿਊਰੋ)— ਗਜ਼ਲ ਸਮਰਾਟ ਜਗਜੀਤ ਸਿੰਘ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਗਜ਼ਲਾਂ ਨੇ ਅੱਜ ਵੀ ਉਨ੍ਹਾਂ ਨੂੰ ਸਾਡੇ ਦਿਲ 'ਚ ਜ਼ਿੰਦਾ ਰੱਖਿਆ ਹੋਇਆ ਹੈ। ਜੇਕਰ ਅੱਜ ਜਗਜੀਤ ਸਿੰਘ ਸਾਡੇ ਵਿਚਕਾਰ ਹੁੰਦੇ ਤਾਂ ਉਹ 78 ਸਾਲ ਦੇ ਹੁੰਦੇ। ਬਾਲੀਵੁੱਡ 'ਚ ਜਗਜੀਤ ਸਿੰਘ ਦਾ ਨਾਂ ਇਕ ਅਜਿਹੀ ਸ਼ਖਸੀਅਤ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਗਜ਼ਲ ਗਾਇਕੀ ਨਾਲ ਲਗਭਗ ਚਾਰ ਦਹਾਕੇ ਤੱਕ ਗਜ਼ਲ ਦੇ ਦੀਵਾਨਿਆਂ ਦੇ ਦਿਲ 'ਤੇ ਅਮਿਟ ਛਾਪ ਛੱਡੀ।
PunjabKesari
8 ਫਰਵਰੀ 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਜਨਮੇ ਜਗਜੀਤ ਸਿੰਘ ਦੇ ਬਚਪਨ ਦਾ ਨਾਂ ਜਗਮੋਹਨ ਸੀ ਪਰ ਪਿਤਾ ਦੇ ਕਹਿਣ 'ਤੇ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ। ਮਿਊਜ਼ਿਕ 'ਚ ਬਚਪਨ ਤੋਂ ਹੀ ਉਨ੍ਹਾਂ ਦੀ ਕਾਫੀ ਰੂਚੀ ਸੀ। ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਉਸਤਾਦ ਜਮਾਲ ਖਾਨ ਤੇ ਪੰਡਿਤ ਛਗਨਲਾਲ ਸ਼ਰਮਾ ਤੋਂ ਹਾਸਿਲ ਕੀਤੀ ਪਰ ਇਕ ਹਾਦਸੇ ਕਾਰਨ ਉਹ 6 ਮਹੀਨਿਆਂ ਤੱਕ ਖਾਮੋਸ਼ ਹੋ ਗਏ ਸਨ।
PunjabKesari
ਜਗਜੀਤ ਸਿੰਘ ਨੇ ਚਿਤਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਚਿਤਰਾ ਪਹਿਲਾਂ ਤੋਂ ਵਿਆਹੁਤਾ ਸੀ ਪਰ ਜਗਜੀਤ ਸਿੰਘ ਨੇ ਚਿਤਰਾ ਦੇ ਪਤੀ ਤੋਂ ਉਨ੍ਹਾਂ ਦਾ ਹੱਥ ਮੰਗ ਲਿਆ ਸੀ। ਚਿਤਰਾ ਤੇ ਜਗਜੀਤ ਨੇ ਵਿਆਹ ਕਰ ਲਿਆ। ਦੋਹਾਂ ਨੇ ਇੱਕਠੇ ਕਈ ਗਜ਼ਲਾਂ ਗਾਈਆਂ। ਇਸ ਜੋੜੀ ਦਾ ਇਕ ਬੇਟਾ ਹੋਇਆ, ਜਿਸ ਦਾ ਨਾਂ ਸੀ ਵਿਵੇਕ ਪਰ ਇਕ ਕਾਰ ਹਾਦਸੇ 'ਚ ਉਸ ਦੀ ਮੌਤ ਹੋ ਗਈ।
PunjabKesari
ਇਹ ਘਟਨਾ ਸਾਲ 1990 'ਚ ਘਟੀ ਸੀ। ਉਸ ਸਮੇਂ ਉਨ੍ਹਾਂ ਦੇ ਬੇਟੇ ਦੀ ਉਮਰ 18 ਸਾਲ ਸੀ। ਬੇਟੇ ਦੇ ਇੰਝ ਅਚਾਨਕ ਚਲੇ ਜਾਣ ਨਾਲ ਚਿਤਰਾ ਪੂਰੀ ਤਰ੍ਹਾਂ ਟੁੱਟ ਗਈ ਸੀ ਤੇ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾ ਲਈ। ਉੱਥੇ ਜਗਜੀਤ ਸਿੰਘ ਵੀ ਪੂਰੀ ਤਰ੍ਹਾਂ ਟੁੱਟ ਗਏ ਸਨ। ਉਨ੍ਹਾਂ ਨੂੰ ਕਰੀਬ ਤੋਂ ਜਾਣਨ ਵਾਲਿਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਗਜ਼ਲ 'ਚ ਜੋ ਤੜਪ ਤੇ ਦੁੱਖ ਝਲਕਦਾ ਹੈ, ਉਹ ਇਸੇ ਹਾਦਸੇ ਨੂੰ ਬਿਆਨ ਕਰਦਾ ਹੈ।
PunjabKesari
ਜਗਜੀਤ ਸਿੰਘ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਕਰੀਬ 150 ਤੋਂ ਵੱਧ ਐਲਬਮਜ਼ ਬਣਾਈਆਂ ਹਨ ਪਰ 10 ਅਕਤੂਬਰ 2011 'ਚ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਇਹ ਆਵਾਜ਼ ਸ਼ਾਂਤ ਹੋ ਗਈ। ਸਾਲ 2003 'ਚ ਜਗਜੀਤ ਸਿੰਘ ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
PunjabKesari
ਆਪਣੀ ਗਾਇਕੀ ਨਾਲ ਲੋਕਾਂ ਵਿਚਕਾਰ ਅਮਿਟ ਛਾਪ ਛੱਡਣ ਵਾਲੇ ਜਗਜੀਤ ਸਿੰਘ ਨੇ 10 ਅਕਤੂਬਰ 2011 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 'ਹੋਠੋਂ ਸੇ ਛੂ ਲੋ ਤੁੰ', 'ਚਿੱਠੀ ਨਾ ਕੋਈ ਸੰਦੇਸ਼', 'ਝੁਕੀ-ਝੁਕੀ ਸੀ ਨਜ਼ਰ', 'ਤੁਮਕੋ ਦੇਖਾ ਤੋ ਯੇ ਖਿਆਲ ਆਇਆ', 'ਹੋਸ਼ ਵਾਲੋਂ ਕੋ ਖਬਰ ਕਿਆ' ਵਰਗੇ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਵੱਸਦੇ ਹਨ।
PunjabKesari

PunjabKesari


Tags: Jagjit SinghBirth AnniversaryChitra SinghGhazal SingerChithi na koi sandes Hosh Walon Ko Khabar Kiyaਜਗਜੀਤ ਸਿੰਘ ਗਜ਼ਲ ਗਾਇਕ

About The Author

manju bala

manju bala is content editor at Punjab Kesari