FacebookTwitterg+Mail

ਗਜਲ ਸਮਰਾਟ ਜਗਜੀਤ ਸਿੰਘ ਦੀਆਂ ਦੇਖੋ ਯਾਦਗਾਰ ਅਤੇ ਅਣਦੇਖੀਆਂ ਤਸਵੀਰਾਂ, 'Death Anniversary'

    8/24
08 February, 2017 12:33:03 PM
ਮੁੰਬਈ—ਮਸ਼ਹੂਰ ਗਜਲਕਾਰ ਜਗਜੀਤ ਸਿੰਘ ਦੀ ਅੱਜ 76ਵੀਂ ਡੇਥ ਐਨੀਵਰਸਰੀ ਹੈ। 8 ਫਰਵਰੀ, 1941 ਨੂੰ ਉਨ੍ਹਾਂ ਦਾ ਜਨਮ ਰਾਜਸਥਾਨ ਦੇ ਸ਼੍ਰੀਨਗਰ 'ਚ ਅਮਰ ਸਿੰਘ ਧੀਮਤ ਅਤੇ ਬੱਚਨ ਕੌਰ ਦੇ ਘਰ ਹੋਇਆ ਸੀ। ਚਾਰ ਭੈਣਾਂ ਅਤੇ ਦੋ ਭਰਾਵਾਂ 'ਚ ਜਗਜੀਤ ਸਿੰਘ ਨੂੰ ਸਾਰੇ ਜੀਤ ਕਹਿ ਕੇ ਬੁਲਾਉਂਦੇ ਸਨ। ਪਹਿਲਾ ਉਨ੍ਹਾਂ ਦਾ ਨਾਂ ਜਗਮੋਹਨ ਧੀਮਤ ਸੀ, ਪਰ ਬਾਅਦ 'ਚ ਜਿਓਤਸ਼ੀ ਦੀ ਸਲਾਹ ਨਾਲ ਉਨ੍ਹਾਂ ਨੇ ਆਪਣਾ ਨਾਂ ਜਗਜੀਤ ਸਿੰਘ ਰੱਖ ਲਿਆ ਸੀ।
ਜਗਜੀਤ ਸਿੰਘ ਨੂੰ ਸੰਗੀਤ ਦਾ ਸ਼ੌਂਕ ਬਚਪਨ ਤੋਂ ਹੀ ਸੀ। ਉਨ੍ਹਾਂ ਨੇ ਦੋ ਸਾਲ ਚੱਕ ਪੰਡਿਤ ਸ਼ਗਨਲਾਲ ਸ਼ਰਮਾ ਦੇ ਸਥਾਨ 'ਤੇ ਸੰਗੀਤ ਦੀ ਸਿੱਖਿਆ ਲਈ ਅਤੇ ਉਸ ਨੂੰ 6 ਸਾਲ ਬਾਅਦ ਸਾਨੀਆ ਹਾਊਸ ਸਕੂਲ ਦੇ ਉਸਤਾਦ ਜਮਾਲ ਖ਼ਾਨ ਕੋਲੋ ਭਾਰਤੀ ਸ਼ਾਸਤਰੀ ਸੰਗੀਤ ਦੇ ਧਰੁਪਦ, ਖਿਆਲ ਅਤੇ ਠੁਮਰੀ ਸਿੱਖੀ। 1970 'ਚ ਕਲਕੱਤਾ ਦੇ ਪ੍ਰਸਿੱਧ ਸੰਗੀਤ ਘਰਾਣੇ ਦੀ ਬੇਟੀ ਚਿੱਤਰਾ ਸਿੰਘ ਨਾਲ ਉਨ੍ਹਾਂ ਨੇ ਵਿਆਹ ਕੀਤਾ,ਪਰ ਜਦੋ ਸਭ ਕੁਝ ਸਹੀ ਚੱਲ ਰਿਹਾ ਸੀ ਤਾਂ 1990 'ਚ ਉਨ੍ਹਾਂ ਦੇ ਇਕਲੌਤੇ ਬੇਟੇ ਵਿਵੇਕ ਦੀ ਕਾਰ ਐਕਸੀਡੈਂਟ 'ਚ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਚਿੱਤਰਾ ਨੇ ਆਪਣੀ ਅਵਾਜ਼ ਗੁਆ ਲਈ। ਇਹ ਜਗਜੀਤ ਦੀ ਜਿੰਦਗੀ ਦਾ ਸਭ ਤੋਂ ਬੁਰਾ ਦੌਰ ਸੀ। ਉਹ 6 ਮਹੀਨੇ ਤੱਕ ਸਦਮੇ 'ਚ ਸਨ। ਉਨ੍ਹਾਂ ਨੂੰ ਇਸ ਹਾਦਸੇ ਤੋਂ ਬਾਹਰ ਆਉਣ ਲਈ ਕਾਫੀ ਸਮਾਂ ਲੱਗਿਆ।
30 ਰੁਪਏ ਮਹੀਨੇ 'ਚ ਸਿੱਖਿਆ ਸੀ ਸ਼ਾਸ਼ਤਰੀ ਸੰਗੀਤ
♦ ਜਦੋ ਜਗਜੀਤ ਸਿੰਘ ਦੇ ਪਿਤਾ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਬੇਟੇ ਦੀ ਦਿਲਚਸਪੀ ਸੰਗੀਤ ਸਿੱਖਣ 'ਚ ਹੈ ਤਾਂ ਉਨ੍ਹਾਂ ਨੇ ਮਿਊਜ਼ਿਕ ਟੀਚਰ ਸ਼ਗਨਲਾਲ ਸ਼ਰਮਾ ਕੋਲ ਸੰਗੀਤ ਸਿੱਖਣ ਲਈ ਲਗਾ ਦਿੱਤਾ ਅਤੇ ਉਸ ਤੋਂ ਬਾਅਦ ਉਸ ਸਮੇਂ ਦੇ ਪ੍ਰਸਿੱਧ ਸੰਗੀਤ ਘਰਾਣੇ ਦੇ ਜਮਾਲ ਖ਼ਾਨ ਕੋਲੋ ਠੁਮਰੀ, ਖਿਆਲ ਸਿੱਖਣ ਲਈ ਭੇਜਣ ਲੱਗੇ। ਜਮਾਲ ਖ਼ਾਨ ਉਨ੍ਹਾਂ ਨੂੰ 30 ਰੁਪਏ ਫੀਸ 'ਤੇ ਸੰਗੀਤ ਸਿਖਾਉਣ ਲਈ ਤਿਆਰ ਹੋਏ।
ਪਿਤਾ ਬਣਾਉਣਾ ਚਾਹੁੰਦੇ ਸਨ ਅਫਸਰ
♦ ਜਦੋ ਜਗਜੀਤ ਸਿੰਘ ਉਸਤਾਦ ਜਮਾਲ ਖ਼ਾਨ ਕੋਲੇ ਸੰਗੀਤ ਦੀ ਸਿੱਖਿਆ ਲੈ ਰਹੇ ਸਨ, ਉਸ ਸਮੇਂ ਉਨ੍ਹਾਂ ਨੇ ਅੰਮ੍ਰਿਤਸਰ ਗੁਰਦੁਆਰੇ 'ਚ ਆਪਣੀ ਸਰਵਜਨਿਕ ਪੇਸ਼ਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੇ ਪਿਤਾ ਆਪਣੇ ਬੇਟੇ ਨੂੰ ਇਕ ਅਫਸਰ ਬਣਾਉਣਾ ਚਾਹੁੰਦੇ ਸਨ ਪਰ ਜਗਜੀਤ ਸਿੰਘ ਆਪਣੇ ਲਈ ਸੰਗੀਤ ਦਾ ਮੁਕਾਮ ਚੁਣ ਚੁੱਕੇ ਸਨ। ਅੰਤ ਉਹ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜੀਕਰਨ ਦੀ ਸਲਾਹ 'ਤੇ ਮੁੰਬਈ ਚਲੇ ਗਏ ਅਤੇ ਅੱਗੇ ਜਾ ਕੇ ਆਪਣੀਆਂ ਗਜਲਾਂ ਨਾਲ ਨਾ ਕੇਵਲ ਲੋਕਾਂ ਦੇ ਦਿਲਾਂ 'ਚ ਅਮਿਟ ਛਾਪ ਛੱਡੀ ਉਹ ਵਰਨ ਗਜਲ ਸਮਰਾਟ ਨਾਲ ਪੂਰੀ ਉਹ ਦੁਨੀਆ 'ਚ ਮਸ਼ਹੂਰ ਹੋਏ।
1975 'ਚ ਪਹਿਲਾ ਐਲਬਮ
1975 'ਚ ਉਨ੍ਹਾਂ ਦਾ ਪਹਿਲਾ ਐਲਬਮ ਐੱਚ.ਐੱਮ.ਵੀ. ਕੰਪਨੀ ਵਲੋਂ ਕੱਢਿਆ ਸੀ। ਜਿਸ 'ਚ ਉਨ੍ਹਾਂ ਦੀ ਪਤਨੀ ਚਿੱਤਰਾ ਸਿੰਘ ਨੇ ਵੀ ਗਜਲਾਂ ਗਾਈਆਂ ਸਨ। ਉਸ ਤੋਂ ਬਾਅਦ ਤਾਂ ਉਨ੍ਹਾਂ ਦੀ ਗਜਲਾਂ ਲੋਕਾਂ ਦੀ ਜੁਬਾਨ 'ਤੇ ਚੜ੍ਹਣ ਲੱਗੀਆਂ ਪਰ ਜਦੋ ਉਹ ਬੁਲੰਦੀਆਂ ਨੂੰ ਛੂਹ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਅਜਿਹਾ ਕੁਝ ਵਾਪਰਿਆ ਕਿ ਉਨ੍ਹਾਂ ਨੂੰ ਅੰਦਰੋਂ ਪੂਰਾ ਤੋੜ ਕੇ ਰੱਖ ਦਿੱਤਾ।
ਬਹੁਤ ਘੱਟ ਉਮਰ ਬੇਟੇ ਦਾ ਹੋਈ ਮੌਤ
♦ 1990 'ਚ ਉਨ੍ਹਾਂ ਦੇ ਇਕਲੌਤੇ ਬੇਟੇ ਦੀ 18 ਸਾਲ ਦੀ ਉਮਰ 'ਚ ਮੌਤ ਕਾਰ ਐਕਸੀਡੈਂਟ 'ਚ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਪਤਨੀ ਚਿੱਤਰਾ ਨੇ ਆਪਣੀ ਅਵਾਜ਼ ਗੁਆ ਲਈ ਅਤੇ ਉਹ ਕਦੀ ਨਹੀਂ ਗਾ ਸਕੀ।
80 ਤੋਂ ਵਧ ਐਲਬਮ ਦਿੱਤਾ
♦ ਜਗਜੀਤ ਸਿੰਘ ਇਕ ਸਫਲ ਸੰਗੀਤਕਾਰ ਰਹੇ ਹਨ। ਉਨ੍ਹਾਂ ਨੇ ਜੀਵਣ ਕਾਲ 'ਚ 80 ਐਲਬਮ ਕੱਢੇ ਸਨ। ਉਨ੍ਹਾਂ ਨੇ ਜਾਵੇਦ ਅਖ਼ਤਰ, ਅਟਲ ਬਿਹਾਰੀ ਵਾਜਪਈ, ਗੁਲਜਾਰ ਆਦਿ ਪ੍ਰਸਿੱਧ ਕਵੀਆਂ ਦੀਆਂ ਕਵੀਤਾਵਾਂ ਨੂੰ ਵੀ ਆਪਣੀ ਅਵਾਜ਼ ਦਿੱਤੀ।
ਲੀਲਾਵਤੀ ਹਸਪਤਾਲ 'ਚ ਆਖਿਰੀ ਸਾਹ
♦ 'ਤੁਮ ਇਤਨਾ ਜੋ ਮੁਸਕਰਾ ਰਹੇ ਹੋ...ਤੁਮ ਕੋ ਦੇਖਾ ਤੋਂ ਯੇ ਖਿਆਲ ਆਇਆ.. ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਵੀ ਹੈ..., ਵੋ ਕਾਗਜ਼ ਬਾਰਿਸ਼ ਕਾ ਪਾਣੀ.., ਵਰਗੀਆਂ ਕਈ ਗਜ਼ਲਾਂ ਨੂੰ ਅੱਜ ਵੀ ਕੋਈ ਭੁਲਾਇਆ ਨਹੀਂ ਜਾ ਸਕਦਾ। 10 ਅਕਤੂਬਰ, 2011 ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਇਸ ਗਜਲ ਸਮਰਾਟ ਨੇ ਆਪਣੀ ਆਖਰੀ ਸਾਹ ਲਿਆ ਸੀ।
ਅੱਗੇ ਤੁਸੀਂ ਕੁਝ ਯਾਦਗਾਰ ਤਸਵੀਰਾਂ ਦੇਖ ਸਕਦੇ ਹੋ।

Tags: Jagjit SinghDeath anniversaryChitra Singhਜਗਜੀਤ ਸਿੰਘਡੇਥ ਐਨੀਵਰਸਰੀਚਿੱਤਰਾ ਸਿੰਘ