ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਬੀਤੇ ਦਿਨ ਸੋਮਵਾਰ ਕਿਚਨ ਗਾਰਡਨ ਦੇ ਬਾਹਰ ਨਜ਼ਰ ਆ ਈ ਸੀ। ਇਸ ਦੌਰਾਨ ਜਾਹਨਵੀ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਬਲੈਕ ਜੈਕੇਟ ਅਤੇ ਸ਼ਾਰਟਸ ਪਹਿਣੇ ਜਾਹਨਵੀ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਕਿਚਨ ਗਾਰਡਨ ਮੁੰਬਈ ਦੇ ਸੈਲੀਬ੍ਰਿਟੀਜ਼ ਲਈ ਕਾਫੀ ਮਸ਼ਹੂਰ ਜਗ੍ਹਾ ਹੈ।
ਤੁਹਾਨੂੰ ਇਹ ਦੱਸ ਦੇਈਏ ਕਿ ਜਾਹਨਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਅਕਸਰ ਜਾਹਨਵੀ ਦੀਆਂ ਜਿਮ ਲੁੱਕ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਦਰਸਅਲ ਜਾਹਨਵੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਲਈ ਜਾਹਨਵੀ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ।
ਇਸ ਤੋਂ ਇਲਾਵਾ ਬੀਤੇ ਦਿਨੀਂ ਜਾਹਨਵੀ ਕਪੂਰ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟੜ ਨਾਲ ਹਾਲੀਵੁੱਡ ਫਿਲਮ ਦੀ ਸਕ੍ਰੀਨਿੰਗ 'ਤੇ ਇਕੱਠੇ ਨਜ਼ਰ ਆਏ ਸਨ। ਜਿਸ ਤੋਂ ਬਾਅਦ ਇਹ ਦੋਵੇਂ ਅਫੇਅਰ ਦੀਆਂ ਅਫਵਾਹਾਂ ਕਰਕੇ ਖੂਬ ਚਰਚਾ 'ਚ ਰਹੇ ਸਨ।