FacebookTwitterg+Mail

Pics : ਖੂਬਸੂਰਤ ਲੁੱਕ 'ਚ ਭੈਣ ਖੁਸ਼ੀ ਨਾਲ ਮਨੀਸ਼ ਮਲਹੋਤਰਾ ਦੇ ਘਰ ਪਹੁੰਚੀ ਜਾਨਹਵੀ

jahnavi kapoor and khushi kapoor
01 November, 2018 03:24:30 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਡੈਬਿਊ ਫਿਲਮ 'ਧੜਕ' ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਮੀ ਹੋਈ ਹੈ। ਹਾਲ ਹੀ 'ਚ ਜਾਨਹਵੀ ਕਪੂਰ ਨੂੰ ਭੈਣ ਖੁਸ਼ੀ ਕਪੂਰ ਨਾਲ ਬੀਤੇ ਦਿਨੀਂ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਦੇਖਾ ਗਿਆ।

Punjabi Bollywood Tadka

ਇਸ ਦੌਰਾਨ ਜਾਨਹਵੀ ਕਪੂਰ ਨੇ ਵ੍ਹਾਈਟ ਕਲਰ ਦੀ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਗਲੈਮਰ ਤੇ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਉਸ ਦਾ ਇਹ ਲੁੱਕ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਖੁਸ਼ੀ ਕਪੂਰ ਨੇ ਇਸ ਦੌਰਾਨ ਗ੍ਰੇਅ ਕਲਰ ਦਾ ਪਜਾਮਾ ਤੇ ਵ੍ਹਾਈਟ ਇਨਰ ਨਾਲ ਬਲੈਕ ਜੈਕਟ ਵੇਅਰ ਕੀਤੀ ਸੀ, ਜਿਸ 'ਚ ਉਹ ਕਾਫੀ ਸਟਾਈਲਿਸ਼ ਲੱਗ ਰਹੀ ਸੀ। 

Punjabi Bollywood Tadka
ਦੱਸ ਦੇਈਏ ਕਿ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਜਾਨਹਵੀ ਕਪੂਰ ਦੀ ਕਾਫੀ ਗਹਿਰੀ ਦੋਸਤੀ ਹੈ। ਅਕਸਰ ਹੀ ਉਸ ਨੂੰ ਮਨੀਸ਼ ਮਲਹੋਤਰਾ ਨਾਲ ਦੇਖਿਆ ਜਾਂਦਾ ਹੈ।

Punjabi Bollywood Tadka

ਦੱਸ ਦੇਈਏ ਕੀ ਜਾਨਹਵੀ ਕਪੂਰ ਦੀ ਡੈਬਿਊ ਫਿਲਮ 'ਧੜਕ' ਨੂੰ ਫੈਨਜ਼ ਵਲੋਂ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰਿਆਂ ਵਲੋਂ ਵੀ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ 'ਚ ਉਸ ਨਾਲ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟੜ ਮੁੱਖ ਭੂਮਿਕਾ 'ਚ ਸੀ।


Tags: Jahnavi Kapoor Khushi Kapoor Spotted Manish Malhotra House Instagram Bollywood celebrity

Edited By

Sunita

Sunita is News Editor at Jagbani.