FacebookTwitterg+Mail

'ਪਰਿਵਾਰਵਾਦ' 'ਤੇ ਬਿਆਨ ਦੇ ਕੇ ਸੁਰਖੀਆਂ 'ਚ ਛਾਈ ਜਾਨਹਵੀ, ਸ਼੍ਰੀਦੇਵੀ ਦੇ ਫਿਕਰ ਦਾ ਵੀ ਕੀਤਾ ਖੁਲਾਸਾ

jahnvi kapoor
17 July, 2018 05:22:13 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਨੂੰ ਬਾਲੀਵੁੱਡ ਇੰਡਸਟਰੀ 'ਚ ਲਾਂਚ ਹੋਣ ਲਈ ਕੁਝ ਹੀ ਦਿਨ ਬਾਕੀ ਹਨ। ਅੱਜਕਲ ਮੀਡੀਆ 'ਚ ਉਨ੍ਹਾਂ ਦੇ ਇੰਟਰਵਿਊਜ਼ ਛਾਏ ਹੋਏ ਹਨ। ਨਾ-ਸਿਰਫ ਇਹੀ ਬਲਕਿ ਜਾਹਨਵੀ ਦੇ ਬਿਆਨ ਵੀ ਹੁਣ ਸੁਰਖੀਆਂ ਬਟੋਰ ਰਹੇ ਹਨ। 'ਧੜਕ' ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਜਾਨਹਵੀ ਨੇ ਵੀ ਹੁਣ ਇੰਡਸਟਰੀ 'ਚ ਚੱਲ ਰਹੇ 'ਪਰਿਵਾਰਵਾਦ' (ਨੇਪੋਟਿਜ਼ਮ) ਮੁੱਦੇ 'ਤੇ ਆਪਣੀ ਗੱਲ ਰੱਖੀ ਹੈ।

Punjabi Bollywood Tadka
ਜਾਨਹਵੀ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀ ਮਾਂ ਪਰਿਵਾਰਵਾਦ ਬਾਰੇ ਕੀ ਸੋਚਦੀ ਸੀ? ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ, ''ਮਾਂ ਪਰਿਵਾਰਵਾਦ ਦੇ ਮੁੱਦੇ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੀ ਕਿਉਂਕਿ ਉਹ ਹਮੇਸ਼ਾ ਕਹਿੰਦੀ ਸੀ, ਤੁਹਾਨੂੰ ਬਹੁਤ ਮਿਹਨਤ ਕਰਨੀ ਹੈ। ਮਾਂ ਨੂੰ ਪਰਿਵਾਰਵਾਦ ਦੇ ਦੋਸ਼ ਤੋਂ ਇਲਾਵਾ ਇਸ ਗੱਲ ਦੀ ਫਿਕਰ ਵਧੇਰੇ ਹੁੰਦੀ ਸੀ ਕਿ ਮੇਰੀ ਤੁਲਨਾ ਉਨ੍ਹਾਂ ਨਾਲ ਹੋਵੇਗੀ। ਇਸ ਲਈ ਉਹ ਹਮੇਸ਼ਾ ਸਖਤ ਮਿਹਨਤ ਕਰਨ 'ਤੇ ਜ਼ੋਰ ਦਿੰਦੀ ਸੀ।''

Punjabi Bollywood Tadka
ਜਾਣਕਾਰੀ ਮੁਤਾਬਕ ਜਾਨਹਵੀ ਨੇ ਜਦੋਂ ਤੋਂ ਕਰਨ ਜੌਹਰ ਦੇ ਪ੍ਰੋਡਕਸ਼ਨ ਦੀ ਫਿਲਮ 'ਧੜਕ' ਨੂੰ ਸਾਈਨ ਕੀਤੀ ਹੈ, ਉਸੇਂ ਸਮੇਂ ਤੋਂ ਇੰਡਸਟਰੀ 'ਚ ਫਿਰ ਤੋਂ ਇਹ ਦਾ ਮੁੱਦਾ ਉੱਠਣ ਲੱਗਾ। ਇੰਡਸਟਰੀ 'ਚ ਪਰਿਵਾਰਵਾਦ ਦੇ ਸਵਾਲ 'ਤੇ ਜਾਨਹਵੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਜਾਨਹਵੀ ਨੇ ਦੱਸਿਆ, ''ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜੋ ਮੌਕਾ ਮੈਨੂੰ ਮਿਲਿਆ ਹੈ, ਉਹ ਕਿਸੇ ਤੋਂ ਖੋਹਿਆ ਗਿਆ ਹੈ, ਇਸ ਲਈ ਮੈਨੂੰ ਖੁਦ ਨੂੰ ਸਿੱਧ ਕਰਨ ਲਈ ਦੁੱਗਣੀ ਮਿਹਨਤ ਕਰਨੀ ਪਵੇਗੀ।

Punjabi Bollywood Tadka

ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਮੈਨੂੰ ਹੁਣ ਦੁੱਗਣੀ ਮਿਹਨਤ ਕਰਨੀ ਪਵੇਗੀ। ਇਸ ਕਾਰਨ ਮੈਂ ਇਹ ਖੁਦ ਦੀਆਂ ਜ਼ਿੰਮੇਦਾਰੀਆਂ ਨੂੰ ਸਮਝਦੀ ਹਾਂ। ਜੋ ਮੈਨੂੰ ਮੌਕਾ ਮਿਲਿਆ ਹੈ, ਮੈਂ ਕਦੇ ਵੀ ਇਸ ਦਾ ਗਲਤ ਫਾਇਦਾ ਨਹੀਂ ਚੁਕਾਂਗੀ। ਮੈਂ ਖੁਦ ਨੂੰ ਸਿੱਧ ਕਰਨ ਲਈ ਬਹੁਤ ਮਿਹਨਤ ਕਰਾਂਗੀ। ਮੈਂ ਸ਼ੁੱਕਰਗੁਜ਼ਾਰ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।''

Punjabi Bollywood Tadka


Tags: Jahnvi KapoorNepotismSrideviDhadakInterviewStatement

Edited By

Chanda Verma

Chanda Verma is News Editor at Jagbani.