FacebookTwitterg+Mail

ਜੈਦੀਪ ਨੇ ਸਿੰਗਲ ਟਰੈਕ 'ਟਾਈਮ' ਨਾਲ ਦਰਸ਼ਕਾਂ 'ਚ ਦਿੱਤੀ ਦਸਤਕ

09 May, 2017 11:27:38 AM
ਜਲੰਧਰ— ਪੰਜਾਬੀ ਗਾਇਕ ਜੈਦੀਪ ਦਾ ਨਵਾਂ ਸਿੰਗਲ ਟਰੈਕ 'ਟਾਈਮ' ਅੱਜ ਤੁਹਾਡੇ ਰੂ-ਬ-ਰੂ ਹੋਇਆ। ਉਨ੍ਹਾਂ ਨਵਾਂ ਸਿੰਗਵ ਟਰੈਕ 'ਟਾਈਮ' ਅੱਜ 9 ਮਈ ਨੂੰ ਯੂਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਜੈਦੀਪ ਦਾ ਇਹ ਸਿੰਗਲ ਟਰੈਕ 'ਟਾਈਮ' ਪੇਸ਼ਕਾਰ ਪਵਿੱਤਰ ਪਿੱਤਾ ਅਤੇ ਕੰਪਨੀ ਡੈਡੀ ਮੋਹਨ ਰਿਕਾਰਡ ਵਲੋਂ ਰਿਲੀਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਪੇਸ਼ਕਾਰ ਪਵਿੱਤਰ ਪਿੱਤਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਆਰ. ਗੁਰੂ ਵਲੋਂ ਤਿਆਰ ਕੀਤਾ ਗਿਆ ਹੈ। ਜੈਦੀਪ ਦੇ ਸਿੰਗਲ ਟਰੈਕ 'ਟਾਈਮ' ਨੂੰ ਕਲਮਬੱਧ ਸੋਨੀ ਕੰਗ ਨੇ ਕੀਤਾ ਹੈ। ਜਦੋਂਕਿ ਇਸ ਦਾ ਵੀਡੀਓ ਸਕਾਈ ਮੀਡੀਆ ਵਲੋਂ ਸ਼ੁਟੂ ਕੀਤਾ ਗਿਆ ਹੈ, ਜਿਸ ਨੂੰ ਯੂ-ਟਿਊਬ ਦੇ ਨਾਲ-ਨਾਲ ਬਾਕੀ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਗਿਆ ਹੈ।

Tags: Jai DeepTimeSunny kang Paviter Pittaਜੈਦੀਪਟਾਈਮ