FacebookTwitterg+Mail

'ਯੂ ਆਰ ਮਾਈ ਫਰੈਂਡ' ਦੇ ਸੈੱਟ 'ਤੋ ਹੋਇਆ ਭਿਆਨਕ ਹਾਦਸਾ, ਵਿਅਕਤੀ ਦੀ ਮੌਤ

james emswiller dies
13 October, 2018 04:38:17 PM

ਮੁੰਬਈ(ਬਿਊਰੋ)— ਅਕਸਰ ਹੀ ਫਿਲਮਾਂ ਦੀ ਸ਼ੂਟਿੰਗ ਸਮੇਂ ਸੈੱਟ 'ਤੇ ਕੋਈ ਨਾ ਕੋਈ ਹਾਦਸਾ ਵਾਪਰ ਹੀ ਜਾਂਦਾ ਹੈ। ਅਸੀਂ ਇਸ ਦੀਆਂ ਖਬਰਾਂ ਵੀ ਆਮ ਸੁਣਦੇ ਹੀ ਰਹਿੰਦੇ ਹਾਂ। ਹੁਣ ਕੁਝ ਅਜਿਹਾ ਹੀ ਹਾਲੀਵੁੱਡ ਦੇ ਇਕ ਮਸ਼ਹੂਰ ਐਕਟਰ ਦੀ ਫਿਲਮ ਦੇ ਸੈੱਟ 'ਤੇ ਵੀ ਹੋਇਆ ਹੈ। ਹਾਲ ਹੀ 'ਚ ਹਾਲੀਵੁੱਡ ਐਕਟਰ ਟੌਮ ਹੈਂਕਸ ਦੀ ਆਉਣ ਵਾਲੀ ਫਿਲਮ 'ਯੂ ਆਰ ਮਾਈ ਫਰੈਂਡ' ਦੇ ਸੈੱਟ 'ਤੇ ਵੱਡਾ ਹਾਦਸਾ ਹੋ ਗਿਆ ਹੈ। ਖਬਰਾਂ ਹਨ ਕਿ ਇਸ ਫਿਲਮ ਦੇ ਸੈੱਟ 'ਤੇ ਕੰਮ ਕਰਨ ਵਾਲੇ ਇਕ 61 ਸਾਲਾਂ ਵਿਅਕਤੀ ਦੀ ਦੂਜੀ ਮੰਜ਼ਿਲ ਤੋਂ ਡਿੱਗ ਕੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮੈਂਬਰ ਦਾ ਨਾਂ ਜੇਮਸ ਐਮਸਵਿਲਰ ਹੈ ਅਤੇ ਸਾਊਂਡ ਮਿਕਸਿੰਗ ਦਾ ਕੰਮ ਕਰਦਾ ਸੀ। ਜੇਸਮ ਨੂੰ 2015 'ਚ ਐਮੀ ਐਵਾਰਡ ਵੀ ਮਿਲ ਚੁੱਕਿਆ ਹੈ।


ਦੱਸ ਦੇਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜੇਮਸ ਸਿਗਰੇਟ ਪੀਣ ਲਈ ਗਿਆ ਸੀ ਅਤੇ ੳਥੋਂ ਉਹ ਦੂਜੀ ਮੰਜ਼ੀਲ ਤੋਂ ਡਿੱਗ ਗਿਆ। ਜਦੋਂ ਸਭ ਨੂੰ ਪਤਾ ਲੱਗਿਆ ਜੇਮਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਉਸ ਦੀ ਹਾਲਤ ਨਾਜੁਕ ਹੋਣ ਕਰਕੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਅੱਧ 'ਚ ਹੀ ਰੋਕ ਦਿੱਤੀ ਗਈ।


Tags: Crew Member Dies James EmswillerTom Hanks You Are My Friend Dawn Keezer

Edited By

Sunita

Sunita is News Editor at Jagbani.